15/03/2024
ਰਾਜਨੀਤੀਕ ਬੰਦੇ ਤੋਂ ਲੋਕ ਵਿਸ਼ਵਾਸ ਅਤੇ ਵਿਕਾਸ ਚਾਹੁੰਦੇ ਨੇ, ਏਸੇ ਚੀਜ ਦੀ ਗਵਾਹੀ ਭਰਦਾ ਹੈ ਕਾਂਗਰਸ ਕਮੇਟੀ ਸੰਗਰੂਰ ਦਾ ਜਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ।
ਇੱਕ ਵਾਰ ਮੇਰੀ ਬਾਈ ਗੋਲਡੀ ਨਾਲ ਗੱਲ ਹੋਈ ਕਿ ਤੁਸੀਂ ਰਾਜਨੀਤੀ ਚ ਕਿਵੇਂ ਆਏ?
ਤਾਂ ਬਾਈ ਨੇ ਜੋ ਗੱਲ ਕਹੀ ਤਾਂ ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਬਾਈ ਕਹਿੰਦਾ ਰਾਜਨੀਤੀ ਚ ਬਹੁਤ ਲੋਕ ਸਿਰਫ ਨਾਮ ਅਤੇ ਪੈਸਾ ਕਮਾਉਣ ਆਉਂਦੇ ਹਨ, ਪਰ ਮੈਂ ਰਾਜਨੀਤੀ ਨੂੰ ਲੋਕ ਸੇਵਾ ਮੰਨ ਕੇ ਇਸ ਕਿੱਤੇ ਵਿੱਚ ਆਇਆ ਹਾਂ। ਵਾਕਿਆ ਹੀ ਇਸ ਜੁਬਾਨ ਦੀ ਗਵਾਹੀ ਭਰਦੀਆਂ ਨੇ ਕੁੱਝ ਗੱਲਾਂ ਜਿਵੇਂ ਬਾਈ ਵੱਲੋਂ ਸਰਕਾਰ ਵਿੱਚ ਹੁੰਦੇ ਹੋਏ ਟੋਲ-ਪਲਾਜੇ ਦੇ ਨਾਲ ਕੱਢੀ ਸੜਕ, ਜਿਸ ਕਾਰਨ ਬਾਈ ਤੇ ਪਰਚੇ ਵੀ ਹੋਏ। ਉਸਤੋਂ ਬਾਅਦ ਜੇ ਗੱਲ ਕਰੀਏ ਕਿਰਸਾਨੀ ਦੀ ਤਾਂ ਜਦੋਂ ਦਿੱਲੀ ਵਿੱਖੇ ਕਿਸਾਨ ਮੋਰਚਾ ਚੱਲ ਰਿਹਾ ਸੀ ਤਾਂ ਬਾਈ ਆਪਣੇ ਪਰਿਵਾਰ ਨਾਲ 2 ਵਾਰ ਪੈਦਲ ਦਿੱਲੀ ਗਿਆ। ਇਸੇ ਤਰ੍ਹਾਂ ਕਰੋਨਾ ਕਾਲ ਦੌਰਾਨ ਜਦੋਂ ਹਰ ਬੰਦਾ ਆਪਣੀ ਜਾਨ ਬਚਾਉਣ ਲਈ ਘਰਾਂ ਅੰਦਰ ਸੀ ਓਦੋਂ ਦਲਵੀਰ ਸਿੰਘ ਗੋਲਡੀ ਹਲਕੇ ਦੇ ਕੱਲੇ ਕੱਲੇ ਪਰਿਵਾਰ ਤੱਕ ਮੁੱਫਤ ਦਵਾਈਆਂ ਅਤੇ ਰਾਸ਼ਨ ਪਹੁੰਚਾ ਰਿਹਾ ਸੀ। ਮੇਰੇ ਖਿਆਲ ਨਾਲ ਇਹੋ ਹੁੰਦਾ ਅਸਲ ਲੋਕ ਨਾਇਕ ਜੋ ਦੁੱਖ ਸਮੇਂ ਆਪਣਿਆਂ ਨਾਲ ਖੜੇ ਅਤੇ ਆਪਣੀ ਕੀਤੀ ਜੁਬਾਨ ਤੇ ਫੁੱਲ ਚੜ੍ਹਾਵੇ।
ਆਓ ਇਸ ਵਾਰ ਸ. ਦਲਵੀਰ ਸਿੰਘ ਗੋਲਡੀ ਨੂੰ ਸੰਗਰੂਰ ਤੋਂ ਸੰਸਦ ਮੈਂਬਰ ਬਣਾਈਏ।