CTech Punjabi

CTech Punjabi ਕੰਪਿਊਟਰ ਗਿਆਨ, ਪੰਜਾਬੀ 'ਚ

20/12/2024

https://www.facebook.com/chardiklatimetvofficial/videos/742000934644929

ਸਾਬਕਾ ਉਪ ਕੁਲਪਤੀ ਘੁੰਮਣ ਸਾਹਿਬ ਜੀ ਨੇ ਪੰਜਾਬੀ ਦੇ ਵਿਕਾਸ ਲਈ ਸਹੀ ਮੌਕੇ ਉੱਤੇ ਸਹੀ ਨੁਕਤੇ ਉਠਾਏ ਹਨ

ਉਨ੍ਹਾਂ ਚੈਟ ਜੀਬੀਟੀ ਬਾਰੇ ਕੀਤੇ ਮੇਰੇ ਅਧਿਐਨ ਬਾਰੇ ਇਸ਼ਾਰਾ ਕੀਤਾ 🌹

ਚੈਟ ਜੀਪੀਟੀ ਬਾਰੇ ਕੀਤੇ ਤਾਜ਼ਾ ਅਧਿਐਨ ਨੂੰ ਪੜਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ

https://mabolidavehra.blogspot.com/2024/01/chat-gpt.html

ਮਸ਼ੀਨੀ-ਬੁੱਧੀਮਾਨਤਾ (AI) ਨੂੰ ਪੰਜਾਬੀ ਦੇ ਸਮਰੱਥ ਬਣਾਉਣ ਤੇ ਇਸ ਦੇ ਲਾਭਾਂ ਬਾਰੇ ਤੁਸੀਂ ਅੱਜ ਦੇ ਰੋਜ਼ਾਨਾ ਅਜੀਤ ਵਿਚ ਛਪੇ ਲੇਖ ਤੋਂ ਜਾਣਕਾਰੀ ਲੈ...
17/03/2024

ਮਸ਼ੀਨੀ-ਬੁੱਧੀਮਾਨਤਾ (AI) ਨੂੰ ਪੰਜਾਬੀ ਦੇ ਸਮਰੱਥ ਬਣਾਉਣ ਤੇ ਇਸ ਦੇ ਲਾਭਾਂ ਬਾਰੇ ਤੁਸੀਂ ਅੱਜ ਦੇ ਰੋਜ਼ਾਨਾ ਅਜੀਤ ਵਿਚ ਛਪੇ ਲੇਖ ਤੋਂ ਜਾਣਕਾਰੀ ਲੈ ਸਕਦੇ ਹੋ। ਇੱਥੇ ਇਸ ਨਾਲ ਪੈਦਾ ਹੋਣ ਵਾਲੀਆਂ ਚੁਨੌਤੀਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮਸ਼ੀਨੀ-ਬੁੱਧੀਮਾਨਤਾ ਡਾਟੇ ਦੀ ਤੋਟ ਵਾਲੀਆਂ ਘੱਟ ਗਿਣਤੀ ਭਾਸ਼ਾਵਾਂ ਨੂੰ ਹਾਸ਼ੀਏ ਵੱਲ ਧੱਕ ਸਕਦੀ ਹੈ। ਡਾਟੇ ਦੇ ਕਾਪੀ-ਰਾਈਟ, ਨਿੱਜੀ ਲੁਕਾਅ ਅਤੇ ਡਾਟਾ ਸੁਰੱਖਿਆ ਦੇ ਮਸਲੇ ਮਸ਼ੀਨੀ-ਬੁੱਧੀਮਾਨਤਾ ਲਈ ਕਾਫੀ ਗੰਭਿਰ ਹਨ। ਪ੍ਰਮਾਣਿਕਤਾ ਤੇ ਗੁਣਵੱਤਾ ਨੂੰ ਢਾਹ ਲੱਗਣ ਦੇ ਨਾਲ-ਨਾਲ ਇਸ ਨਾਲ ਝੂਠ ਦੇ ਪ੍ਰਚਾਰ ਨੂੰ ਤੂਲ ਮਿਲ ਸਕਦਾ ਹੈ। ਕਈ ਵੇਰਾਂ ‘ਵਾੜ ਹੀ ਖੇਤ ਨੂੰ ਖਾਣ’ ਵਾਲੀ ਪੰਜਾਬੀ ਕਹਾਵਤ ਨੂੰ ਯਾਦ ਕਰਕੇ ਡਰ ਲੱਗਦਾ ਹੈ। ਜੇਕਰ ਮਸ਼ੀਨ ਨੂੰ ਜਾਣ ਬੁਝ ਕੇ ਡਾਟਾ ਹੀ ਗ਼ਲਤ ਦੇ ਦਿੱਤਾ ਜਾਵੇ ਤੇ ਉੱਪਰੋਂ ਉਸ ਉੱਤੇ ਦੋਸ਼ ਪੂਰਨ ਨਿਯਮ (ਐਲਗੋਰਿਥਮ) ਲੱਦ ਦਿੱਤੇ ਜਾਣ ਤਾਂ ਇਹ ਤਕਨਾਲੋਜੀ ਤਬਾਹੀ ਵੀ ਲਿਆ ਸਕਦੀ ਹੈ। ਵਿਗਿਆਨੀ ਉਕਤ ਤੌਖਲਿਆਂ ਨੂੰ ਲੈ ਕੇ ਚਿੰਤਤ ਹਨ ਪਰ ਮਸ਼ੀਨੀ-ਬੁੱਧੀਮਾਨਤਾ ਦੀ ਇਸ ਲੜਾਈ ਵਿੱਚ ਕੋਈ ਵੀ ਭਾਸ਼ਾ ਇਸ ਸਾਈਬਰ ਖੇਤਰ ਦਾ ਸਵਾਦ ਚੱਖੇ ਤੋਂ ਵਿਰਵੀ ਨਹੀਂ ਰਹਿ ਸਕਦੀ। ਇਹ ਸਾਡੀ ਲੋੜ ਤਾਂ ਹੈ ਹੀ, ਮਜਬੂਰੀ ਵੱਧ ਹੈ।
ਪਿਛਲੀ ਕਿਸ਼ਤ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ:

‘ਪੁਸਤਕ ਦੀ ਤਿਆਰੀ ਅਤੇ ਪ੍ਰਕਾਸ਼ਨ’ ਵਿਸ਼ੇ ਉੱਤੇ ਤਿੰਨ ਰੋਜ਼ਾ ਕਰੈਸ਼ ਕੋਰਸਕਰੈਸ਼ ਕੋਰਸ ਦਾ ਵਿਸ਼ਾ: ਪੰਜਾਬੀ ਵਿੱਚ ਪੁਸਤਕ ਦੀ ਤਿਆਰੀ ਅਤੇ ਪ੍ਰਕਾਸ...
04/03/2024

‘ਪੁਸਤਕ ਦੀ ਤਿਆਰੀ ਅਤੇ ਪ੍ਰਕਾਸ਼ਨ’ ਵਿਸ਼ੇ ਉੱਤੇ ਤਿੰਨ ਰੋਜ਼ਾ ਕਰੈਸ਼ ਕੋਰਸ
ਕਰੈਸ਼ ਕੋਰਸ ਦਾ ਵਿਸ਼ਾ: ਪੰਜਾਬੀ ਵਿੱਚ ਪੁਸਤਕ ਦੀ ਤਿਆਰੀ ਅਤੇ ਪ੍ਰਕਾਸ਼ਨ
ਮੰਤਵ: ਮਾਈਕਰੋਸੋਫਟ ਵਰਡ ਅਤੇ ਪਬਲਿਸ਼ਰ ਰਾਹੀਂ ਯੂਨੀਕੋਡ ਅਧਾਰਤ ਫੌਂਟਾਂ ਵਿੱਚ ਤਿਆਰ ਪੰਜਾਬੀ ਪਾਠ ਸਮਗਰੀ ਨੂੰ ਪੁਸਤਕ ਦਾ ਰੂਪ ਦੇਣਾ, ਪੇਜ ਲੇਆਊਟ ਤਿਆਰ ਕਰਨਾ, ਸਵੈਚਾਲੀ ਤਤਕਰਾ ਤਿਆਰੀ ਤਕਨੀਕ, ਸਿਰਲੇਖ, ਫੂਟਰ ਅਤੇ ਹੈਡਰ ਦੀ ਤਿਆਰੀ, ਪੁਸਤਕ ਨੂੰ ਛਾਪਣਯੋਗ ਰੂਪ ਵਿੱਚ ਪੇਸ਼ ਕਰਨਾ, ਪੁਸਤਕ ਦੇ ਕਵਰ ਦੀ ਤਿਆਰੀ, ਆਈਐਸਬੀਐਨ ਨੰਬਰ ਲੈਣ ਦੀ ਪ੍ਰਕਿਰਿਆ ਆਦਿ।
ਤਾਰੀਖ: 5 ਤੋਂ 7 ਮਾਰਚ 2024
ਸਮਾਂ: ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ
ਸਥਾਨ: ਕੰਪਿਊਟਰ ਲੈਬ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਵਧੇਰੇ ਜਾਣਕਾਰੀ ਲਈ: https://www.punjabicomputer.com/2024/02/12.html
ਮੋਬ. ਨੰਬਰ: 9780939291
(ਸੀਮਤ ਸੀਟਾਂ)
ਫਾਰਮ ਭਰਨ ਲਈ ਹੇਠਲੇ ਲਿੰਕ 'ਤੇ ਕਲਿੱਕ ਕਰੋ:
https://forms.gle/KmR8uYYX3NpXVFfu5

Address

Patiala

Website

Alerts

Be the first to know and let us send you an email when CTech Punjabi posts news and promotions. Your email address will not be used for any other purpose, and you can unsubscribe at any time.

Share