Pb34 ਆਲੇ

Pb34 ਆਲੇ Contact information, map and directions, contact form, opening hours, services, ratings, photos, videos and announcements from Pb34 ਆਲੇ, Nabha.

🔴 ਸਕੂਲ ਵੱਲੋਂ ਕਿਤਾਬਾਂ ਵੇਚਣ ਦੇ ਮਾਮਲੇ ਚ ਦੁਖੀ ਮਾਪਿਆਂ ਵੱਲੋਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਭੇਜੀ ਗਈ ਸ਼ਿਕਾਇਤ ਦੀ ਕਾਪੀ।
30/03/2026

🔴 ਸਕੂਲ ਵੱਲੋਂ ਕਿਤਾਬਾਂ ਵੇਚਣ ਦੇ ਮਾਮਲੇ ਚ ਦੁਖੀ ਮਾਪਿਆਂ ਵੱਲੋਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਭੇਜੀ ਗਈ ਸ਼ਿਕਾਇਤ ਦੀ ਕਾਪੀ।

ਭਦੌੜ ਦੇ ਪਿੰਡ ਅਲਕੜਾ 'ਚ ਇੱਕ ਤੇਜ਼ ਰਫ਼ਤਾਰ ਗੱਡੀ ਘਰ ਦੇ ਬਾਹਰ ਬਣੇ ਕਮਰੇ ਵਿੱਚ ਜਾ ਵੜੀ,ਗਨੀਮਤ ਰਹੀ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਗ...
03/02/2026

ਭਦੌੜ ਦੇ ਪਿੰਡ ਅਲਕੜਾ 'ਚ ਇੱਕ ਤੇਜ਼ ਰਫ਼ਤਾਰ ਗੱਡੀ ਘਰ ਦੇ ਬਾਹਰ ਬਣੇ ਕਮਰੇ ਵਿੱਚ ਜਾ ਵੜੀ,ਗਨੀਮਤ ਰਹੀ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

ਗੱਡੀ ਤੇਜ਼ ਰਫਤਾਰ ਸੀ ਡਰਾਈਵਰ ਤੋਂ ਮੋੜ ਨਹੀਂ ਕੱਟਿਆ ਗਿਆ।

🤔ਹਰ "ਦੂਜੇ ਦਿਨ" ਘਰੇ "ਬੱਕਰੇ ਦਾ ਮੀਟ" ਲਿਆ ਕੇ "ਰਿੰਨ੍ਹ" ਕੇ "ਖਾਂਦੀ" ਸੀ, "ਸਾਡੇ ਮੁੰਡੇ" ਦਾ ਇਹਦੇ ਮੂਹਰੇ "ਕੀ ਵੱਟੀਦਾ" ਸੀ---ਮੁੰਡੇ ਦੇ "ਭ...
05/12/2025

🤔ਹਰ "ਦੂਜੇ ਦਿਨ" ਘਰੇ "ਬੱਕਰੇ ਦਾ ਮੀਟ" ਲਿਆ ਕੇ "ਰਿੰਨ੍ਹ" ਕੇ "ਖਾਂਦੀ" ਸੀ, "ਸਾਡੇ ਮੁੰਡੇ" ਦਾ ਇਹਦੇ ਮੂਹਰੇ "ਕੀ ਵੱਟੀਦਾ" ਸੀ---ਮੁੰਡੇ ਦੇ "ਭੂਆ ਜੀ"
"ਮ੍ਰਿਤਕ ਮੁੰਡੇ" ਦੇ "ਭੂਆ ਜੀ" ਕਹਿੰਦੇ ਇਹ ਕੁੜੀ ਦਾ ਪੇਕਾ "ਪਰਿਵਾਰ ਗੁਰਸਿੱਖ" ਸੀ ਤੇ ਇਹ ਹਰ ਦੂਜੇ ਦਿਨ "ਮੀਟ ਨਾਲ ਰੋਟੀ ਖਾਂਦੀ ਸੀ"। ਤੇ ਪੁਲਿਸ ਕੋਲ "ਪਟੇ ਖਾਣ ਤੋਂ ਬਾਅਦ" ਮੰਨੀ ਕਿ ਮੈਨੂੰ "8 ਸਾਲ" ਹੋ ਗਏ ਸੀ ਇਸ ਮੁੰਡੇ ਨਾਲ "ਖੇਹ-ਸਵਾਹ" ਕਰਦੀ ਨੂੰ। ਭੂਆ ਕਹਿੰਦੀ ਜਦੋਂ ਇਹਦੇ "ਮਾਪਿਆਂ" ਨੂੰ ਇਹਦੀ "ਕਰਤੂਤ" ਦਾ ਪਤਾ ਸੀ ਫੇਰ ਇਹਨੂੰ ਕਿਸੇ "ਉਹੋ ਜਿਹੇ ਘਰੇ" ਹੀ ਵਿਆਉਣਾ ਸੀ ਸਾਡਾ ਘਰ ਕਿਉਂ "ਪਟਵਾ" ਦਿੱਤਾ viral copy paste

ਪੰਜਾਬ ਨੂੰ ਸਮਝਣਾ , ਪੰਜਾਬ ਨੂੰ ਜਾਨਣਾ ਉੱਨਾ ਹੀ ਔਖਾ ਹੈ । ਜਿੰਨਾਂ ਕਿਸੇ ਬ੍ਰਹਿਮੰਡ ਦੀ ਵੱਡੀ ਗੁੰਝਲ ਨੂੰ … ਮਾਰਕਸਵਾਦ , ਸਿੱਖੀ ਇੱਕ ਦੂਸਰੇ ਦ...
11/11/2025

ਪੰਜਾਬ ਨੂੰ ਸਮਝਣਾ , ਪੰਜਾਬ ਨੂੰ ਜਾਨਣਾ ਉੱਨਾ ਹੀ ਔਖਾ ਹੈ । ਜਿੰਨਾਂ ਕਿਸੇ ਬ੍ਰਹਿਮੰਡ ਦੀ ਵੱਡੀ ਗੁੰਝਲ ਨੂੰ …
ਮਾਰਕਸਵਾਦ , ਸਿੱਖੀ ਇੱਕ ਦੂਸਰੇ ਦੇ ਸਮਾਂਤਰ ਵੀ ਚੱਲਦੇ ਹਨ ਤੇ ਇੱਕ ਦੂਸਰੇ ਦੇ ਵਿਰੋਧ ‘ਚ ਖੜੇ ਵੀ ਕਰ ਦਿੱਤੇ ਜਾਂਦੇ ਹਨ । ਪਰ ਪੰਜਾਬ ਦੇ ਮੌਡਰਨ ਲੋਕਤਾਂਤਰਿਕ ਯੁੱਗ ਜਾਂ ਕਹਿ ਲਵੋ ਪਿਛਲੇ ਸਵਾ ਸੌ ਸਾਲ ਵਿੱਚ ਪੰਜਾਬ ਵਿੱਚ ਸਿੱਖੀ ਤੇ ਮਾਰਕਸਵਾਦ ਦਾ ਵਿਚਾਰ ਪੰਜਾਬ ਦੇ ਸਮੁੱਚੇ ਚੇਤੰਨ ਵਰਤਾਰਿਆਂ ਦਾ ਮਾਰਗ ਦਰਸ਼ਕ ਰਿਹਾ ਹੈ । ਸਮੁੱਚੀਆਂ ਲੜਾਈਆਂ, ਸੰਘਰਸ਼ਾਂ ਦਾ ਪਿੜ ਬਣਕੇ ਵੀ ਨਿਭਿਆ ਹੈ ।
ਸ਼ਾਇਦ ਇਸੇ ਲਈ ਚੇਤਨ ਰੂਪ ਵਿੱਚ ਕੋਸ਼ਿਸ਼ਾਂ ਹੁੰਦੀਆਂ ਹਨ ਕਿ ਸਿੱਖੀ ਬਨਾਮ ਮਾਰਕਸਵਾਦ ਨੂੰ ਇੱਕ ਦੂਸਰੇ ਦੇ ਸਾਹਮਣੇ ਖੜਾ ਕਰਕੇ ਰੱਖਿਆ ਜਾ ਸਕੇ ।
ਪਰ ਮੇਰੀ ਨਿਗੂਣੀ ਸਮਝ ਕਹਿੰਦੀ ਹੈ ਕਿ ਪੰਜਾਬ ਦਾ ਸਮੁੱਚਾ ਅਮਲ , ਪੰਜਾਬ ਦਾ ਸਮੁੱਚਾ ਭਵਿੱਖ ਦਰਅਸਲ ਸਿੱਖੀ ਦੀ ਦ੍ਰਿੜਤਾ , ਸਿੱਖੀ ਦੇ ਸੰਕਲਪ , ਮਾਨਵੀ ਪੱਖ ਤੇ ਜੁਝਾਰੂ ਪੁਣੇ ਦੇ ਨਾਲ ਨਾਲ , ਸੰਸਾਰ ਦੇ ਕੈਪੀਟਲ ਸਰੂਪ ਨੂੰ ਦੇਖਣ ਲਈ ਮਾਰਕਸੀ ਅੱਖ ਦੇ ਨਾਲ ਹੀ ਚੱਲ ਸਕਦਾ ਹੈ ।
ਨਾ ਪੰਜਾਬ ਵਿੱਚ ਸਿੱਖੀ ਦਾ ਵਿਰੋਧ ਕਰਨ ਵਾਲੇ ਚੱਲ ਸਕਦੇ ਹਨ , ਨਾ ਮਾਰਕਸਵਾਦ ਨੂੰ ਪੂਰੀ ਤਰਾਂ ਰੱਦਣ ਵਾਲੇ ਪੰਜਾਬ ਵਿੱਚ ਚੱਲ ਸਕਦੇ ਹਨ । ਸਾਂਝੀ ਪਹੁੰਚ , ਜਿਸ ਵਿੱਚ ਸਿੱਖੀ ਦੀ ਮੂਲ , ਸਮਝ , ਦਿੱਖ ਤੇ ਭਾਵਨਾ ਹੋਵੇ । ਮਾਰਕਸੀ ਨਜ਼ਰੀਏ ਦੀ ਦੂਰਦਰਸ਼ਤਾ ਤੇ ਸਮਝ ਵੀ ਨਾਲ ਹੋਵੇ ।
ਮੋਟੇ ਰੂਪ ‘ਚ ਦੇਖ ਲਵੋ ਪਿਛਲੇ ਕੁੱਝ ਦਹਾਕਿਆਂ ਦੀਆਂ ਸੰਘਰਸ਼ੀ ਕਹਾਣੀਆਂ ਵਿੱਚ ਇਹ ਦੋਵੇਂ ਧਿਰਾਂ ਇੱਕ ਦੂਸਰੇ ਦੇ ਪੂਰਕ ਹੋ ਕੇ ਨਿਭੀਆਂ ਹਨ ।
ਨੁਕਸ ਦੋਵਾਂ ਵਿਚਾਰਧਰਾਵਾਂ ਦੇ ਮੂਲ ਅਮਲ ‘ਚ ਨਹੀਂ , ਸਮਿਆਂ ਦੀ ਲੀਡਰਸ਼ਿਪ ਵਿੱਚ ਦੋਵੇਂ ਪਾਸੇ ਰਹੇ ਹਨ ।
ਇਹਨਾਂ ਨੁਕਸਾਂ ਵਿੱਚ ਹੀ ਸਾਡੇ ਸਮਿਆਂ ਦੇ ਮਸਲਿਆਂ ਦਾ ਲਟਕੇਵਾਂ ਪਿਆ ਹੈ । ਇਹਨਾਂ ਨੁਕਸਾਂ ਵਿੱਚ ਹੀ ਸਾਡੀ ਹੋਣੀ ਹੈ ।
ਇਹ ਨੁਕਸ ਜਦ ਦੂਰ ਕਰਨ ਦੇ ਸਾਰਥਿਕ ਯਤਨ ਹੋਣਗੇ ਤਾਂ ਸਾਡੀ ਲੜਾਈ ਦੀ ਘੇਰਾਬੰਦੀ ਵੀ ਸੀਮਤ ਤੇ ਸਪੱਸ਼ਟ ਹੋ ਜਾਵੇਗੀ ।
ਲੋੜ ਹੈ , ਇਹ ਸਮਝੀਏ !
ਲੋੜ ਹੈ , ਇਹ ਵਿਚਾਰੀਏ !
#ਤਰਨਦੀਪ_ਬਿਲਾਸਪੁਰ

Understanding Punjab — truly understanding Punjab — is as complex as trying to untangle the mysteries of the universe.
Marxism and Sikhism often appear to run parallel to each other, and at times, they are also positioned as opposing forces. Yet, over the last hundred and twenty-five years — the modern democratic era of Punjab — both Sikh philosophy and Marxist thought have shaped and guided the region’s collective consciousness. They have been the foundation for its struggles, its resistance, and its sense of justice.
Perhaps that’s why there are conscious efforts to pit Sikhism against Marxism — to frame them as opposites.
But in my humble understanding, Punjab’s true essence and its future can only progress through the strength, conviction, and humanistic spirit of Sikhism, alongside the Marxist lens that enables us to critically view the structures of global capital.
Those who oppose Sikhism cannot sustain themselves in Punjab.
Those who completely reject Marxism cannot thrive here either.
What Punjab needs is a shared approach — one that embraces the roots, values, and emotions of Sikhism, while also incorporating the depth and foresight of Marxist analysis.
If we look closely at the struggles of the past few decades, these two ideologies have often complemented one another rather than clashed.
The shortcomings have not been in the core principles of either philosophy — they have arisen from the leadership of different times on both sides.
Within these very shortcomings lie the reasons for our current crises — and perhaps, our destiny as well.
Once we begin addressing these flaws meaningfully, our struggles will become both clearer and more focused.
There is a need — to understand this.
There is a need — to reflect on this.

10/11/2025
ਪੰਜਾਬ ਯੂਨਵਰਸਿਟੀ ਵਿੱਚ ਵਿਦਿਆਰਥੀਆਂ ਦਾ ਆਇਆ ਹੜ੍ਹ
10/11/2025

ਪੰਜਾਬ ਯੂਨਵਰਸਿਟੀ ਵਿੱਚ ਵਿਦਿਆਰਥੀਆਂ ਦਾ ਆਇਆ ਹੜ੍ਹ

08/11/2025

ਹਰ ਬੰਦਾ ਵਿਚਾਰ ਲਿਓ ...
ਇਸ ਵੇਲੇ ਸਮੁੱਚੇ ਇੰਡੀਆ ਦੇ ਆਮ ਲੋਕਾਂ ਦੇ ਗਲ ਇੱਕ ਹੋਰ ਸੱਪ ਪਾਇਆ ਜਾ ਰਿਹਾ ਹੈ, ਜੋ ਹਰ ਸਾਹ ਨਾਲ਼ ਡੰਗਿਆ ਕਰੂ । ਇਸ ਤੋਂ ਪਹਿਲਾਂ ਕਿ ਮੈਂ ਗੱਲ ਤੋਰਾਂ, ਮੈਂ ਦੱਸ ਦੇਵਾਂ ਕਿ ਮੈਂ ਘਰੇ ਸੋਲਰ ਲੁਆ ਰੱਖਿਆ ਹੈ। ਬਿਜਲੀ ਵਰਤੋਂ ਮਾਮਲੇ ਵਿੱਚ ਮੈਂ ਸਵੈ-ਨਿਰਭਰ ਹਾਂ। ਇਹ ਇਸ ਲਈ ਦੱਸਣਾ ਲਾਜ਼ਮੀ ਹੋ ਜਾਂਦੈ ਕਿ ਕਈ ਵਾਰ ਗੱਲ ਕੱਟਣ ਲਈ ਕਈ ਸੱਜਣ ਵਾਹਯਾਤ ਦਲੀਲ ਦੇਣ ਲੱਗ ਜਾਂਦੇ ਹਨ।
ਦਰਅਸਲ, ਨਵੇਂ ਬਿਜਲੀ ਸੋਧ ਬਿੱਲ ਨੂੰ ਅਮਲ ਵਿੱਚ ਲਿਆਉਣ ਲਈ ਕੇਂਦਰ ਇੱਕ ਚੋਗਾ ਪਾਉਂਦੀ ਹੈ। ਇਹ ਚੋਗਾ ਇਹ ਹੈ ਕਿ ਇੱਕ ਲੱਖ ਕਰੋੜ ਰੁਪਈਏ ਦਾ। ਜਿਹੜੇ ਰਾਜ ਲਸੰਸ ਸਿਸਟਮ ਨੂੰ ਅਪਣਾਉਣਗੇ, ਉਹ ਇਹਦੇ ਵਿੱਚੋਂ ਰਕਮ ਚੱਕ ਲੈਣ। ਇਹ ਠੀਕ ਉਸੇ ਤਰ੍ਹਾਂ ਦਾ ਹੈ , ਜਿਵੇਂ ਪਹਿਲਾਂ ਇਨ੍ਹਾਂ ਨੇ ਸਮਾਰਟ ਮੀਟਰ ਲਾਉਣ ਵੇਲੇ ਪੈਸਾ ਰੱਖਿਆ ਸੀ ਕਿ ਐਨੇ ਪਰਸੈਂਟ ਮੀਟਰ ਲਾ ਦਿਓ, ਐਨੇ ਪੈਸੇ ਲੈ ਲਵੋ। ਸੋ - ਸਮਾਰਟ ਮੀਟਰ ਆ ਗਏ। ਇਸ ਤੋਂ ਅੱਗੇ ਘਰਾਂ 'ਚ ਲੱਗੇ ਇਹੀ ਮੀਟਰ ਹੁਣ ਪ੍ਰੀ-ਪੇਡ (ਪੈਸੇ ਪਾਓ ਤੇ ਚਲਾਓ) ਮੀਟਰ ਬਣ ਜਾਣਗੇ। ਜਿਨ੍ਹਾਂ ਦੇ ਘਰਾਂ ਵਿੱਚ ਇਹ ਸਮਾਰਟ ਮੀਟਰ ਲੱਗੇ ਹਨ, ਉਹ ਗੌਰ ਨਾਲ਼ ਵੇਖ ਲਿਓ ਕਿ ਇਹ ਫੀਚਰ ਮੀਟਰ ਦੀ ਸਕ੍ਰੀਨ ਉੱਤੇ ਹੀ ਤੁਹਾਨੂੰ ਨਜ਼ਰ ਆ ਜਾਵੇਗਾ।
ਹੁਣ ਆਈਏ ਲਸੰਸ ਸਿਸਟਮ 'ਤੇ। ਇਹ ਸਿਸਟਮ ਇਉਂ ਹੈ ਕਿ ਨਿੱਜੀ ਪਲੇਅਰ ਨੂੰ ਬਿਜਲੀ ਸਪਲਾਈ ਵੇਚਣ ਦਾ ਲਸੰਸ ਮਿਲ ਜਾਵੇਗਾ। ਉਹ ਕਿਸੇ ਵੀ ਇਲਾਕੇ ਦੀ ਚੋਣ ਕਰਕੇ ਲਸੰਸ ਲੈ ਸਕਣਗੇ। ਇਸ ਪਿੱਛੇ ਤਰਕ ਇਹ ਹੈ ਕਿ ਇਸ ਮੁਕਾਬਲੇਬਾਜ਼ੀ ਵਿੱਚ ਗਾਹਕ ਨੂੰ ਸਸਤੀ ਬਿਜਲੀ ਮਿਲੂ। ਇਹ ਠੀਕ ਓਸੇ ਤਰ੍ਹਾਂ ਦੀ ਦਲੀਲ ਹੈ ਜਿਵੇਂ ਜੀਓ ਆਉਣ ਵੇਲੇ ਦਿੱਤੀ ਗਈ ਸੀ। ਪਰ ਅੱਜ ਮਾਰਕੀਟ ਵਿੱਚ ਸਿਰਫ ਵੱਡੇ ਦੋ ਹੀ ਨਿੱਜੀ ਪਲੇਅਰ (ਜੀਓ ਤੇ ਏਅਰਟੈਲ) ਬਚੇ ਹਨ। ਹੁਣ ਉਹ ਗਾਹਕ ਨੂੰ ਕਿੰਨਾ ਕੂ ਫਾਇਦਾ ਦੇ ਰਹੇ ਹਨ, ਇਹ ਇੰਡੀਆ ਤੋਂ ਆਪਣੇ ਫੋਨ ਤੋਂ ਪੋਸਟ ਪੜ੍ਹ ਰਹੇ ਲੋਕ ਖੁਦ ਹੀ ਦੱਸ ਦੇਣਗੇ।
ਇਸ ਵਿੱਚ ਅਗਲਾ ਝੋਲ ਇਹ ਹੈ ਕਿ ਲਸੰਸਧਾਰਕ ਨਿੱਜੀ ਕੰਪਨੀਆਂ ਨੂੰ ਗਾਹਕ ਨਹੀਂ ਬਲਕਿ ਨਿੱਜੀ ਕੰਪਨੀਆਂ ਗਾਹਕ ਨੂੰ ਚੁਣਨਗੀਆਂ। ਨਿੱਜੀ ਪਲੇਅਰ ਕੋਲ ਮਨਚਾਹੇ ਸਰਕਲ ਦਾ ਲਸੰਸ ਲੈਣ ਦਾ ਅਧਿਕਾਰ ਹੋਵੇਗਾ ਤਾਂ ਉਹ ਸ਼ਹਿਰੀ ਜਾਂ ਮੁਨਾਫ਼ੇ ਵਾਲ਼ਾ ਸਰਕਲ ਚੁਣੇਗਾ ਨਾ ਕਿ ਪੇਂਡੂ ਤੇ ਬਿਜਲੀ ਘਾਟੇ ਵਾਲ਼ਾ ਇਲਾਕਾ। ਸ਼ਹਿਰੀ ਇਲਾਕਿਆਂ ਵਿੱਚ ਸਮਾਰਟ ਮੀਟਰ ਵੀ ਲਗਭਗ ਪੂਰੇ ਲੱਗ ਚੁੱਕੇ ਹਨ।
ਮਤਲਬ ਸਾਫ ਹੈ ਕਿ ਸਾਰਾ ਬਿਜਲੀ ਢਾਂਚਾ (ਖੰਬੇ, ਤਾਰਾਂ, ਟ੍ਰਾਂਸਫਾਰਮਰ ਆਦਿ) ਪਾਵਰਕਾਮ ਦਾ ਪਰ ਵਰਤੋਂਕਾਰ ਨਿੱਜੀ ਪਲੇਅਰ। ਹੁਣ ਨਿੱਜੀ ਪਲੇਅਰ ਕੌਣ ਹੈ ? ਇੱਕ ਮਿਸਾਲ - ਅਡਾਨੀ। ਜਨਾਬ ਕੋਲ ਆਵਦਾ ਕੋਲਾ, ਆਵਦੇ ਥਰਮਲ ਤੇ ਆਵਦੇ ਹੀ ਸਮਾਰਟ ਮੀਟਰ, ਬਾਕੀ ਢਾਂਚਾ ਸਰਕਾਰੀ। ਕੌਣ ਮੁਕਾਬਲਾ ਕਰੂ ਦੂਜਾ ਨਿੱਜੀ ਪਲੇਅਰ ? ਜੇ ਕੋਈ ਹੋਇਆ ਵੀ ਉਹ ਮੈਨੇਜ ਹੋ ਜਾਊ। ਪਹਿਲਾਂ ਬਿਜਲੀ ਸਸਤੀ ਤੇ ਫੇਰ ਨ੍ਹੇਰੇ ਵਿੱਚ ਬਸਤੀ। ਇਹ ਟੇਟੇ ਚੜ੍ਹਾ ਕੇ ਫਿਰ ਮਨਚਾਹੇ ਰੇਟ ਰੇਤ ਵਸੂਲਣਗੇ ਬਿਜਲੀ ਦੇ। ਆਮ ਬੰਦਾ ਇਸ ਬੁਨਿਆਦੀ ਲੋੜ ਤੋਂ ਬਗੈਰ ਰਹਿ ਵੀ ਨਹੀਂ ਸਕਦਾ ਤੇ ਇਸ ਕੁਹਾੜੇ ਦਾ ਟੱਕ ਵੀ ਸਹਿ ਨਹੀਂ ਸਕਦਾ ।
ਬਾਕੀ ਦੂਜੇ ਪੱਖ ਅਗਲੀ ਕਿਸ਼ਤ ਵਿਚ !!!
(ਚਲਦਾਂ)
- ਮਿੰਟੂ ਗੁਰੂਸਰੀਆ

14/10/2025

ਚੰਗੇ ਸ਼ਰਾਬੀ ਕਿਵੇਂ ਬਣੀਏ? 😂
ਅਗਲੇ ਮਹੀਨੇ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ। ਇੱਕਾ-ਦੁੱਕਾ ਵਿਆਹ ਸ਼ੁਰੂ ਹੋ ਗਏ ਹਨ, ਸੋ ਵਿਆਹ ਵਾਲੇ ਦਿਨ ਦਾ ਜੈਂਟਸ ਡਾਈਟ ਪਲਾਨ ਪੇਸ਼ ਆ :-
ਸਵੇਰੇ ਉੱਠਣ ਸਾਰ ‘ਇੱਕ ਨਿੰਬੂ’ ਕੋਸੇ ਪਾਣੀ ‘ਚ ਨਿਚੋੜ ਕੇ ਪੀਓ। ਇੱਕ ਘੰਟੇ ਬਾਅਦ ਚਾਹ-ਪਾਣੀ ਪਰੌਠਾ ਵਗੈਰਾ ਲਓ 'ਤੇ ਧਿਆਨ ਰੱਖੋ ਕਿ ਭਰਪੂਰ ਮਾਤਰਾ ਵਿੱਚ ਦਹੀਂ ਜਰੂਰ ਖਾਣਾ ਉਹ ਵੀ ਲੂਣ 'ਤੇ ਕਾਲੀ ਮਿਰਚ ਪਾ ਕੇ 'ਤੇ ਵਿਆਹ ਨੂੰ ਤੁਰਨ ਲੱਗੇ ਲਿਵ 52 ਜਾਂ ਯੂਨੀਜ਼ਾਈਮ ਦਾ ਕੈਪਸੂਲ ਜਰੂਰ ਲਓ ਤਾਂ ਜੋ ਤੁਹਾਡੇ ਐਨਜਾਈਮਸ ਨੂੰ ਐਕਟੀਵੇਟ ਹੋਣ ਵਿੱਚ ਸਹਾਇਤਾ ਮਿਲ ਸਕੇ।
1. ਵਿਆਹ ਵਿੱਚ ਜਿਹੜੇ ਵੇਟਰ ਰਾਹ ‘ਚ ਜੂਸ ਜਿਹਾ ਲਈ ਫਿਰਦੇ ਹੁੰਦੇ 'ਤੇ ਸਨੈਕਸ ਵਗੈਰਾ ਲੱਲ-ਭੱਬ ਜਿਹਾ ਸਿਵਾਏ ਦੋ ਬਦਾਮਾਂ 'ਤੇ ਪਾਣੀ ਦੀ ਬੋਤਲ ਤੋਂ ਬਿਨਾਂ ਕੁੱਝ ਨਹੀਂ ਖਾਣਾ। ਸਾਰਾ ਸਮਾਨ ਆਲੂ ‘ਚ ਬਰੈਡ ਗੁੰਨ੍ਹ ਕੇ ਬਣਾਇਆ ਹੁੰਦਾ 'ਤੇ ਨਿਰਾ ਢਿੱਡ ਭਰਨ ਵਾਲਾ ਸਮਾਨ ਹੀ ਹੁੰਦਾ 'ਤੇ ਕੋਲਡ ਡਰਿੰਕਸ 'ਤੇ ਜੂਸ ਤਾਂ ਹੁੰਦੇ ਹੀ ਖੰਡ ਦਾ ਘਰ।
2. ਬਰੇਕਫਾਸਟ ਵੇਲੇ ਕੰਨੀ ਵਾਲੇ ਮੇਜ 'ਤੇ ਪਈ ਮੱਛੀ ਨੂੰ ਹੀ ਗੇੜਾ ਦੇਣਾ ਜਾਂ ਪੋਟਾ ਕਲੇਜੀ। ਜੇ ਤੁਸੀਂ ਪੈਗ-ਸ਼ੈਗ ਵਾਲੀ ਮਹਿਫਲ ਲਾਓਣੀ ਤਾਂ ਮਠਿਆਈ ਵੱਲ ਨਿਗ੍ਹਾ ਵੀ ਨਹੀਂ ਮਾਰਨੀ 'ਤੇ ਪੇਸਟਰੀ ਤਾਂ ਭੁੱਲ ਕੇ ਵੀ ਨੀ ਖਾਣੀ।
3. ਫਰੂਟ ਵਿਆਹ ਗਏ ਬੰਦੇ ਲਈ ਲਾਈਫ਼ ਲਾਈਨ ਦਾ ਕੰਮ ਕਰਦੇ ਹਨ। ਅੱਜਕੱਲ੍ਹ ਚੰਗੇ ਵਿਆਹਾਂ ਵਿੱਚ ਸਟਰਾਬੇਰੀ, ਇੰਪੋਰਟਡ ਆਲੂ-ਬੁਖਾਰੇ, ਥਾਈ ਅਮਰੂਦ ਆਦਿ ਪਰੋਸੇ ਜਾਂਦੇ ਹਨ, ਇਹਨਾਂ 'ਤੇ ਚੰਗੀ ‘ਦੱਬ ਦੇਣੀ’ 'ਤੇ ਨਾਲ ਪਾਈਨ-ਐਪਲ ਅਮਰੂਦ 'ਤੇ ਕਿੰਨੂ ਵਗੈਰਾ, ਜੋ ਤੁਹਾਨੂੰ ਨਾ ਸਿਰਫ਼ ਭਰਪੂਰ ਮਾਤਰਾ ਵਿੱਚ ਫਾਈਬਰ ਦੇਣਗੇ, ਸਗੋਂ ਇਨ੍ਹਾਂ ਵਿਚਲਾ ਵਿਟਾਮਿਨ ਸੀ, ਤੁਹਾਡੇ ਮੈਟਾਬੋਲਿਕ ਸਿਸਟਮ ਨੂੰ ਤੇਜ਼ ਵੀ ਕਰੇਗਾ।
4. ਜਦੋਂ ਦਾਰੂ ਵਾਲੀ ਮਹਿਫ਼ਿਲ ਸ਼ੁਰੂ ਹੋਵੇ ਤਾਂ ਯਾਦ ਰੱਖੋ ਪਹਿਲਾ ਪੈਗ ਹਮੇਸ਼ਾ ਲਾਈਟ ਪਾਓਣਾ, ਮਤਲਬ ਤੀਹ ਐਮ.ਐਲ, ਇਸ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਤੁਹਾਡੇ ਸੰਗੀ ਸਾਥੀਆਂ ‘ਚ ਇਹ ਪ੍ਰਭਾਵ ਜਾਵੇਗਾ ਕਿ ਬਾਈ ਨੂੰ ਪੀਣੀ ਆਉਂਦੀ 'ਤੇ ਦੂਜਾ ਇਹ ਸੋਢੇ ਨਾਲ ਲਾਇਆ ਲਾਈਟ ਪੈਗ, ਤੁਹਾਡੇ ਮਿਹਦੇ ਵਿੱਚ ਪਏ ਸਮਾਨ ਨੂੰ ਥਾਂ ਸਿਰ ਕਰਨ ਵਿੱਚ ਮੱਦਦ ਕਰੇਗਾ। ਇਸ ਦੌਰਾਨ ਤੁਸੀਂ ਮੱਛੀ 'ਤੇ ਫਰੂਟ ਵਗੈਰਾ ਨੂੰ ਗੇੜਾ ਫੇਰ ਦੇ ਸਕਦੇ ਹੋ।
5. ਘੱਟੋ-ਘੱਟ ਵੀਹ ਮਿੰਟ ਦੇ ਵਕਫੇ ਨਾਲ ਦੂਜਾ ਪੈਗ ਪਾਓ ਭਾਵ ‘ਲਾਰਜ’। ਸੱਠ ਐਮ.ਐਲ ਦਾ ਇਹ ਪੈਗ ਹਲਕਾ ਜਿਹਾ ਸਰੂਰ ਵੀ ਦੇਵੇਗਾ 'ਤੇ ਤੁਹਾਨੂੰ ਆਸੇ-ਪਾਸੇ ਦਾ ਮਾਹੌਲ ਰੰਗਲਾ ਜਿਹਾ ਲੱਗਣ ਲਾ ਦੇਵੇਗਾ, ਪੈਗ ਲਾ ਕੇ ਇੱਕ ਗਿਲਾਸ ਦਹੀਂ ਰਾਇਤਾ ਵਗੈਰਾ ਦਾ ਪੀਓ 'ਤੇ ਦੋ ਤਿੰਨ ਪੀਸ ਖੀਰੇ ਦੇ ਖਾ ਕੇ ਬਾਥਰੂਮ ਦਾ ਗੇੜਾ ਕੱਢ ਆਓ 'ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮਿਹਦੇ ਦਾ ਸਿਸਟਮ ਕਿਵੇਂ ਕੰਮ ਕਰ ਰਿਹਾ ਹੈ 'ਤੇ ਦੂਜੇ ਤੋਂ ਠੀਕ ਅੱਧੇ ਘੰਟੇ ਬਾਅਦ ਤੀਜਾ-ਚੌਥਾ, ਜਿੰਨੇ ਮਰਜੀ ਪੈਗ ਲਾਈ ਜਾਓ ਜਾਂ ਲੈਗ ਛਕੀ ਜਾਓ, ਤੁਹਾਨੂੰ ਕਿਸੇ ਕਿਸਮ ਦੀ ਅਚਾ ਨਹੀਂ ਆਉਂਦੀ। ਮਤਲਬ ਇਹ ਕਹਿ ਸਕਦੇ ਹਾਂ ਕਿ ਤੁਹਾਡਾ ਸਰੀਰ ਸ਼ਰਾਬ ਦੇ ਟੇਬਲ 'ਤੇ ਲੰਬੀ ਪਾਰੀ ਖੇਡਣ ਲਈ ਤਿਆਰ ਹੈ। ਤੁਸੀਂ ਬੱਸ ਇਹ ਧਿਆਨ ਰੱਖਣਾ ਕਿ ਲਿਮਟ ਕਰਾਸ ਨਾ ਹੋਵੇ।
6. ਤੁਰਨ ਵੇਲੇ ਪੀਣ ਦਾ ਲਾਲਚ ਨਹੀਂ ਕਰਨਾ ‘ਜਾਣ ਵਾਲਾ ਪੈਗ’ ਭਾਵ ‘ਦ ਜਰਨੀ ਪੈਗ’ ਲਾਈਟ ਤੋਂ ਲਾਈਟ ਰੱਖਣਾ 'ਤੇ ‘ਰਾਹਦਾਰੀ’ ਦੀ ਝਾਕ ਨਹੀਂ ਰੱਖਣੀ, ਉੱਕਾ ਹੀ ਕਿਉਂਕਿ ਪੰਜਾਬ ਵਿੱਚ ਅੱਜਕੱਲ੍ਹ ਵਿਆਹਾਂ ਵਿੱਚ ਦਿਖਾਵੇਬਾਜ਼ੀ ਜਿਆਦਾ ਹੋਣ ਕਰਕੇ ਸ਼ਰਾਬ ਮਹਿੰਗੀ ਹੀ ਚੱਲਦੀ 'ਤੇ ਕਿਤੇ ਕੋਈ ਰਿਸ਼ਤੇਦਾਰ ਰਾਹ ਵਾਸਤੇ ‘ਹੰਡਡਰਡ ਪਾਈਪਰ’ ਦੀ ਬੋਤਲ ਮੰਗ ਲੇ ‘ਮੇਰੇ ਵਰਗੇ ਸਲਾਹਕਾਰ’ ਨੂੰ ਹੌਲ ਪੈ ਜਾਂਦਾ।
7. ਜਦੋਂ ਟੇਬਲ ਤੋਂ ਉਠ ਪਏ ਤਾਂ ‘ਸਿਰਫ਼ ਇੱਕ’ ਵਾਲੇ ਫਾਰਮੂਲੇ 'ਤੇ ਆ ਜਾਣਾ ਮਤਲਬ ਸਿਰਫ਼ ਇੱਕ ਪੈਗ, ਡਾਂਸ ਫਲੋਰ ਦਾ ਸਿਰਫ਼ ਇੱਕ ਗੇੜਾ, ਸਿਰਫ਼ ਇੱਕ ਪੀਸ ਤਰੀ ਵਾਲੇ ਬੱਕਰੇ ਦਾ 'ਤੇ ਸਿਰਫ਼ ਇੱਕ ਮਿੱਸੀ ਰੋਟੀ। ਮਿੱਸੀ ਰੋਟੀ ਦਾ ਵੇਸਣ ਨਾ ਸਿਰਫ਼ ਤੁਹਾਡੇ ਪੇਟ ਨੂੰ ਭਰਿਆ ਭਰਿਆ ਮਹਿਸੂਸ ਕਰਾਵੇਗਾ, ਸਗੋਂ ਤੁਹਾਡੀ ਆਲੇ-ਦੁਆਲੇ ਖਾਣ ਪੀਣ ਦੀਆਂ ਚੀਜਾਂ ਵੱਲ ਨਿਗ੍ਹਾ ਜਾਣ ਤੇਂ ਵੀ ਰੋਕੇਗਾ।
ਸਿਰਫ ਇੱਕ ਸਕੂਪ ਆਈਸ-ਕਰੀਮ ਦਾ ਖਾਕੇ ਘਰੇ ਆ ਕੇ ‘ਘਰੇਲੂ ਮਾਰਕਾ’ ਆਉਲੇ ਵਾਲੇ ਗੁੜ ਦੀ ’ਇੱਕ’ ਸਾਬਤੀ ਟਿੱਕੀ ਜਰੂਰ ਖਾਓ ਤਾਂ ਜੋ ਤੁਹਾਡੇ ਖਾਧੇ ਪੀਤੇ ਨੂੰ ਹਜ਼ਮ ਕਰੇਗਾ ਅਤੇ ‘ਬੈਕ-ਟੂ-ਬੈਕ’ ਚੱਲਦੇ ਵਿਆਹਾਂ ਵਿੱਚ ਹਰ ਰੋਜ਼ ਮਹਿਫ਼ਿਲ ਦਾ ਆਨੰਦ ਮਾਨਣ ਲਈ ਲਿਵਰ ਨੂੰ ਲੋਹੇ ਵਰਗਾ ਬਣਾ ਕੇ ਰੱਖੇਗਾ ਤਾਂ ਜੋ ਚੰਗਾ ਚੰਗਾ ਸਮਾਨ ਸੰਭਰਿਆ ਜਾ ਸਕੇ। 😂

ਪੇਂਡੂ ਵਿਦਵਾਨ

30/09/2025

ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈਕੇ ਅੱਜ ਦਾ ਮੈਡਿਕਲ ਬੁਲਿਟਨ

ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਹ ਲਾਈਫ ਸਪੋਰਟ 'ਤੇ ਹਨ। ਉਨ੍ਹਾਂ ਦੀ ਨਰੋਲੋਜੀਕਲ ਸਥਿਤੀ ਗੰਭੀਰ ਬਣੀ ਹੋਈ ਹੈ, ਦਿਮਾਗੀ ਗਤਿਵਿਧੀ ਬਹੁਤ ਘੱਟ ਹੈ ਅਤੇ ਤਕਨੀਕੀ ਇਲਾਜ ਦੇ ਬਾਵਜੂਦ ਵੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਆਇਆ।
ਦਿਮਾਗ ਦੇ ਐਮ.ਆਰ.ਆਈ. ਸਕੈਨ ਵਿੱਚ ਹਾਈਪੋਕਸਿਕ ਬਦਲਾਅ ਵੇਖਣ ਨੂੰ ਮਿਲੇ ਹਨ, ਜੋ ਕਿ ਪ੍ਰਾਇਮਰੀ ਸੈਂਟਰ ਵਿੱਚ ਦਿੱਤੇ ਗਏ ਸੀ.ਪੀ.ਆਰ. ਕਾਰਨ ਹੋਏ।
ਰੀੜ੍ਹ ਦੀ ਹੱਡੀ ਦੇ ਐਮ.ਆਰ.ਆਈ. ਵਿੱਚ ਸਰਵਾਈਕਲ ਅਤੇ ਡੋਰਸਲ ਹਿੱਸਿਆਂ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੇ ਸਾਰੇ ਹੱਥਾਂ ਅਤੇ ਪੈਰਾਂ ਵਿੱਚ ਗੰਭੀਰ ਕਮਜ਼ੋਰੀ ਆ ਗਈ ਹੈ। ਉਹ ਹਾਲੇ ਵੀ ਲੰਬੇ ਸਮੇਂ ਲਈ ਵੈਂਟੀਲੇਟਰ ਸਹਾਇਤਾ 'ਤੇ ਹਨ। ਕੁੱਲ ਮਿਲਾ ਕੇ ਉਨ੍ਹਾਂ ਦੀ ਭਵਿੱਖੀ ਸਥਿਤੀ ਬਾਰੇ ਅਜੇ ਵੀ ਕੋਈ ਪੱਕਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।

Clinical Update – Fortis Hospital, Mohali

Punjabi singer Rajvir Jawanda continues to remain on life support at Fortis Hospital, Mohali. His neurological condition remains critical, with minimal brain activity and no significant improvement despite ongoing advanced medical management.

MRI scans of the brain have shown hypoxic changes, secondary to CPR administered at the primary centre. MRI of the spine has revealed extensive damage to the cervical and dorsal regions, resulting in profound weakness in all four limbs. He continues to require prolonged ventilator support.

The overall prognosis remains guarded.

Address

Nabha

Website

Alerts

Be the first to know and let us send you an email when Pb34 ਆਲੇ posts news and promotions. Your email address will not be used for any other purpose, and you can unsubscribe at any time.

Share