12/07/2025
ਘਰਾ ਨੂੰ ਨਜ਼ਰਾਂ ਕਦੋਂ ਲੱਗ ਜਾਣ ਕੋਈ ਪਤਾ ਨੀ ਹਸਦੇ ਵਸਦੇ ਘਰ ਉਜੜ ਜਾਂਦੇ ਪਤਾ ਨੀ ਮਾਲਕ ਨੂੰ ਕੀ ਮਨਜ਼ੂਰ ਹੁੰਦਾ ਐਵੇਂ ਪਤਾ ਨੀ ਕਿਓਂ ਕਰਦਾ 😢ਸੁਖਵਿੰਦਰ ਸਿੰਘ ਲੋਪੋਂ ਦੀ ਕੰਧ ਤੋਂ ਕਾਪੀ ਕੀਤਾ ਵੀਰੋ ਪੜਿਓ ਜ਼ਰੂਰ
35 ਕੁ ਸਾਲ ਪਹਿਲਾਂ ਚੜ੍ਹਦੀ ਉਮਰੇ ਵਿਆਹ ਹੋਇਆ ਸੀ ਰਣਜੀਤ ਸਿਓਂ ਦਾ,, ਦਾਤੇ ਨੇ ਤਿੰਨ ਦਾਤਾਂ ਦਿੱਤੀਆਂ ਦੋ ਧੀਆਂ ਇੱਕ ਪੁੱਤ,,ਲੋਕਾਂ ਨਾਲੋ ਵੱਧ ਨਿੱਕਲਦੀ ਫਸਲ,, ਨਸ਼ੇ ਪੱਤੇ ਤੋਂ ਦੂਰ ਸਰੀਰ,, ਚੰਗੇ ਪਰਿਵਾਰ ਦਾ ਹੌਸਲਾ,,ਦੋਨਾਂ ਜੀਆਂ ਨੇ ਸਲਾਹ ਕੀਤੀ ਖੇਤ ਪਾਈਏ ਘਰ,, ਰੀਝਾਂ ਨਾਲ ਇੱਕ ਇੱਕ ਇੱਟ ਲਾਈ,,,
ਬਾਈ ਰਣਜੀਤ ਨੂੰ ਲੋਕ ਆਖਿਆ ਕਰਨ,, ਰਣਜੀਤ ਸਿਆਂ, ਹੋਣਾ ਤਾਂ ਬੁੜਾ ਸੀ ਪਰ ਪੁੱਤ ਦੇ ਨਾਲ ਈ ਗੱਭਰੂ ਹੋਈ ਜਾਨਾ,ਹੌਸਲਾ ਈ ਬੜਾ ਸੀ,,,, ਖੁੱਲੀ ਖੁਰਾਕ ਨਾਲ ਪਾਲਿਆ ਪੁੱਤ,, ਉੱਤੋਂ ਸਰਦਾਰ, ਜਦੋਂ ਪੱਗ ਬੰਨ ਲਿਆ ਕਰੇ,, ਭੋਰਾ ਰਣਜੀਤ ਸਿਓਂ ਨਾਲੋ ਵੀ ਉੱਚਾ ਲੱਗਿਆ ਕਰੇ,,, ਦਿਨਾਂ ਚ ਲੱਕੜ ਦੇ ਟਰੈਕਟਰ ਨਾਲ ਖੇਡਦਾ ਖੇਡਦਾ ਵੱਡਾ ਟਰੈਕਟਰ ਚਲਾਉਣ ਲੱਗ ਪਿਆ,, ਵੱਡੀ ਧੀ ਦੇ ਵਿਆਹ ਵੇਲੇ ਨੂੰ ਸਾਰੀ ਕਵੀਲਦਾਰੀ ਮੂਹਰੇ ਲਾ ਲਈ,, ਧੀ ਵਿਆਹੀ ਵੇਹੜੇ ਚੋਂ ਰੌਣਕ ਘਟੀ,, ਓਧਰੋਂ ਜੁਆਨ ਪੁੱਤ ਨੂੰ ਆਉਂਦੇ ਰਿਸਤੇ,, ਦੋਨਾਂ ਜੀਆਂ ਨੇ ਮਾਂ ਨਾਲ ਸਲਾਹ ਕੀਤੀ,, "ਗੁਰਪ੍ਰੀਤ ਨੂੰ ਵਿਆਹ ਲਈਏ, ਬੀਬੀ "ਰਿਸ਼ਤਾ ਹੋ ਗਿਆ,, ਖੂਬ ਰੌਣਕਾਂ ਲਾਈਆਂ,,ਘਰੇ ਨੂੰਹ ਆ ਗਈ,,
ਹੋਣੀ, ਪਤਾ ਨੀ ਕਿਸ ਬਨੇਰੇ ਤੇ ਬੈਠੀ ਦੇਖਦੀ ਸੀ,, ਜਿਵੇਂ ਆਖਦੀ ਹੋਵੇ,,"ਮਾਣ ਲਓ,, ਇਹ ਥੋੜਾ ਚਿਰ ਈ ਆ ਰੌਣਕਾਂ,," ਡੇਢ ਕੁ ਮਹੀਨਾ ਲੰਘਿਆ,, ਇੱਕ ਖੜਕੇ ਦੀ ਅਵਾਜ ਆਈ,, ਭੱਜ ਕੇ ਗਏ,, ਪਤਾ ਲੱਗਾ,, ਮੁੰਡੇ ਨੂੰ ਟਰਾਂਸਫਾਰਮਰ ਤੋਂ ਕਰੰਟ ਲੱਗ ਗਿਆ,, ਚੱਕਿਆ,, ਭੱਜੇ,, ਦੋ ਸਾਲ ਓਸੇ ਭੱਜ ਨੱਠ ਚ ਈ ਲੰਘ ਗਏ,, ਫੇਰ ਇੱਕ ਦਿਨ ਪਰਿਵਾਰ ਬੈਠਾ,, ਸਲਾਹ ਕੀਤੀ,, ਮੁੰਡੇ ਦੇ ਇਲਾਜ ਤੇ ਪੈਸਾ ਬਹੁਤ ਲੱਗੀ ਜਾਂਦਾ,, ਹਾਲੇ ਹੋਰ ਪਤਾ ਨੀ ਕਿੰਨਾ ਲੱਗੂ,, ਆਪਾਂ ਛੋਟੀ ਕੁੜੀ ਤੋਰ ਦੇਈਏ,, ਜਿਵੇਂ ਤਿਵੇਂ ਰਣਜੀਤ ਸਿਓਂ ਨੇ,, ਛੋਟੀ ਧੀ ਘਰੋਂ ਤੋਰ ਦਿੱਤੀ,,, ਕੁਸ਼ ਦਿਨ ਲੰਘੇ,, ਘਰ ਆਲੀ ਨੂੰ ਅਵਾਜ ਮਾਰੀ, "ਉੱਠ ਅੱਜ ਵੱਡਾ ਦਿਨ ਕਰਤਾ,, ਉੱਠੀ ਨੀ," ਉਹ ਹੋਵੇ ਤਾਂ ਬੋਲੇ,,, ਚਲੀ ਗਈ ਲੜਾਈ ਅਧੂਰੀ ਛੱਡ ਕੇ,,, ਕੁਸ਼ ਦਿਨ ਈ ਪਏ,, ਰਣਜੀਤ ਸਿਓਂ ਦੀ ਮਾਂ ਵੀ ਛੱਡ ਗਈ,, ਤਿੰਨਾਂ ਨੂੰ,, ਹੁਣ ਬਚੇ ਰਣਜੀਤ ਸਿਓਂ,, ਪੁੱਤ ਗੁਰਪ੍ਰੀਤ ਤੇ ਨੂੰਹ ਰਾਣੀ,,, ਇੱਕ ਦਿਨ ਰਣਜੀਤ ਸਿਓਂ ਨੂੰਹ ਰਾਣੀ ਨੂੰ ਕਹਿੰਦਾ,, "ਧੀਏ,, ਬੁਰਾ ਤਾਂ ਮੰਨੀ ਨਾਂ,, ਪਰ ਜੇ ਤੂੰ ਆਪਣਾ ਘਰ ਵਸਾ ਲਵੇਂ ਤਾਂ ਚੰਗਾ ਏ,, ਆਪਣੀ ਜਮੀਨ ਤਾਂ ਨੇੜ ਤੇੜ ਈ ਆ,, ਸਾਨੂੰ ਕੀ ਪਤਾ ਗੁਰੂ ਘਰੋਂ ਖਾਣੀਆਂ ਪੈਣ,," ਉਹ ਨਾਂ ਮੰਨੀ,,ਤਿੰਨ ਸਾਲ ਹੋਰ ਲੰਘ ਗਏ,,ਫੇਰ ਓਦੇ ਪੇਕਿਆਂ ਕੋਲ ਰਣਜੀਤ ਸਿਓਂ ਨੇ ਕਿਹਾ,,ਫੇਰ ਅਖੀਰ ਦੋਨਾਂ ਧਿਰਾਂ ਦੀ ਮੰਨ ਉਹ ਚਲੀ ਗਈ,, ਜਮੀਨ ਵੀ ਵਿੱਕ ਗਈ,, ਬਚ ਗਈਆਂ ਯਾਦਾਂ,, ਤੇ ਦੋ ਲੜਾਕੂ ਯੋਧੇ,, ਇੱਕ ਬਾਪ ਤੇ ਦੂਜਾ ਪੁੱਤ,, ਪਿੰਡ ਨੇ ਵੀ ਬੜੇ ਪੈਸੇ ਲਾਏ ਇਲਾਜ ਤੇ,, ਆਪਣੇ ਗੁਜਾਰੇ ਲਈ ਗਾਵਾਂ ਰੱਖ ਲਈਆਂ,, ਧੀਆਂ ਗੇੜਾ ਮਾਰ ਜਾਂਦੀਆਂ,, ਪਰ ਖੁਸੀਆਂ ਨੇ 15 ਸਾਲਾਂ ਚ ਕਦੇ ਗੇੜਾ ਨੀ ਮਾਰਿਆ,, ਇੱਕ ਉਮੀਦ ਬਣੀ ਆ ਹੁਣ,, ਇੱਕ ਅਪ੍ਰੇਸ਼ਨ ਨੇ ਲੱਤਾਂ ਚ ਹਰਕਤ ਲੈ ਆਂਦੀ,,ਡਾਕਟਰ ਕਹਿੰਦਾ, "ਥਰੈਪੀਆਂ ਕਰਾਲੋ,, ਚੱਲ