26/02/2017
ਇਕ ਆਦਮੀ ਹਰ ਰੋਜ਼ ਸਵੇਰੇ ਸੈਰ ਤੇ ਜਾਂਦਾ ਸੀ। ਉਹ ਹਰ ਇਨਸਾਨ ਨੂੰ ਹੱਥ ਜੋੜ ਕੇ ਸੱਤ ਸ਼੍ਰੀ ਅਕਾਲ ਬੁਲੋਂਦਾ ਸੀ।
ਸਾਰੇ ਹੀ ਉਸ ਦੀ ਸੱਤ ਸ਼੍ਰੀ ਅਕਾਲ ਦਾ ਜਵਾਬ ਹੱਸ ਕੇ ਦਿੰਦੇ ਸਨ।
ਪਰ ਇਕ ਆਦਮੀ ਰੋਜ਼ ਉਸ ਨੂੰ ਗਲ੍ਹਾ ਕੱਢਦਾ ਸੀ।
ਇਕ ਭਲੇ ਆਦਮੀ ਨੇ ਉਸ ਨੇਕ ਇਨਸਾਨ ਨੂੰ ਪੁਛਿਆ ਕਿ ਤੁਸੀ ਇਸ ਨੂੰ ਸੱਤ ਸ਼੍ਰੀ ਅਕਾਲ ਕਿਉਂ ਬੁਲੋਂਦੇ ਹੋ, ਜਦ ਕਿ ਉਹ ਤੁਹਾਨੂੰ ਹਰ ਰੋਜ਼ ਗਲ੍ਹਾਂ ਕੱਢਦਾ ਹੈ?
ਤਾਂ ਉਸ ਨੇ ਬਹੁਤ ਹੀ ਵਧੀਆ ਜਵਾਬ ਦਿੱਤਾ ਕਿ-
ਜਦੋਂ ਉਹ ਮੇਰੇ ਲਈ ਆਪਣੀ ਬੁਰੀ ਆਦਤ ਨਹੀਂ ਛੱਡ ਰਿਹਾ ਤਾਂ ਮੈਂ ਆਪਣੀ ਚੰਗੀ ਆਦਤ ਕਿਉਂ ਛੱਡਾ।