29/11/2022
Follow page
ਸਤਿਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੇ ਪ੍ਰਾਣ ਨਿਛਾਵਰ ਕੀਤੇ। ਅੱਜ ਤਕ ਕਿਹਾ ਜਾਂਦਾ ਹੈ ਕਿ ਜੇਕਰ ਸਤਿਗੁਰੂ ਤੇਗ ਬਹਾਦਰ ਜੀ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਪਾਵਨ ਸੀਸ ਨਾ ਦਿੰਦੇ ਤਾਂ ਅੱਜ ਭਾਰਤ ਵਿਚ ਜਾਂ ਇਹ ਕਹੀਏ ਕਿ ਵਿਸ਼ਵ ਵਿਚ ਹਿੰਦੂ ਧਰਮ ਦੀ ਉਹ ਸ਼ਾਨ ਨਾ ਹੁੰਦੀ ਜੋ ਅੱਜ ਹੈ। ਸਤਿਗੁਰੂ ਜੀ ਵਿਸ਼ਵ ਦੇ ਇੱਕੋ-ਇਕ ਅਜਿਹੇ ਰਹਿਬਰ ਹਨ, ਜਿਨ੍ਹਾਂ ਨੇ ਕਿਸੇ ਦੂਜੇ ਧਰਮ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ ਸੀ।
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥