24/12/2025
'ਕਿਸੇ ਦੇ ਬੱਚਿਆਂ ਖ਼ਾਤਰ ਆਪਣੇ ਬੱਚੇ ਕੌਣ ਮਰਵਾ ਲਊ'
ਰਵਿੰਦਰ ਗਰੇਵਾਲ ਦੀ ਨਵੀਂ ਐਲਬਮ 'ਸਿੱਖੀ'
1. ਸ਼ੁਰੂਆਤੀ 'ਤੂੰ ਹੀ ਹੈ' ਰਵੀ ਰਾਜ ਦਾ ਲਿਖਿਆ ਪਰਮ-ਪਿਤਾ ਪਰਮਾਤਮਾ ਦੇ ਅਨੰਤ, ਸਰਵ- ਵਿਆਪਕ ਤੇ ਅਕਾਲ ਰੂਪ ਦੀ ਉਸਤਤ ਕਰਦਾ ਹੋਇਆ ਗੁਰੂ ਨਾਨਕ ਸਾਹਿਬ ਦੁਆਰਾ ਰਚਿਤ 'ਜਪੁਜੀ ਸਾਹਿਬ' ਦੀ ਪਹਿਲੀ ਪਾਉੜੀ ਦੀ ਦਾਸ਼ਨਿਕਤਾ ਨੂੰ ਸਕਾਰ ਕਰਦਾ ਹੈ।
2. ਦੂਜਾ ਗੀਤ ਰਾਮਾ ਜੈਨਪੁਰੀ 'ਸਰਹਿੰਦ' ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕਰਦਿਆਂ ਇੱਕ ਬਾਲ ਦੁਆਰਾ ਆਪਣੀ ਮਾਂ ਨੂੰ ਸਰਿਹੰਦ ਦੀ ਖੂਨੀ ਕੰਧ ਦੇਖਣ ਦੀ ਇੱਛਾ ਦੀ ਗੱਲ ਕਹਿੰਦਾ ਹੈ।
3. ਤੀਜਾ ਗੀਤ ਹਾਕਮ ਬਖਤੜੀਵਾਲੇ ਦੀ ਕਲਮ ਚੋਂ 'ਖਾਲਸਾ' ਵਿਸਾਖੀ ਵਾਲੇ ਦਿਨ ਵਾਪਰੇ ਯੁੱਗ ਪਲਟਾਊ ਕਾਰਨਾਮੇ 'ਖਾਲਸੇ ਦੀ ਸਾਜਨਾ' ਦੀ ਗਾਥਾ ਦੱਸਦਾ ਹੈ ਜਿਸਨੇ ਇਤਿਹਾਸ ਨੂੰ ਸਦਾ ਲਈ ਬਦਲ ਕੇ ਰੱਖ ਦਿੱਤਾ।
4. ਚੋਥਾ ਗੀਤ ਜੱਗਾ ਭੀਖੀ ਦਾ ਲਿਖਿਆ ਹੈ ਜੋ ਸ਼ਹੀਦ ਬਾਬਾ ਦੀਪ ਸਿੰਘ ਦੀ ਅਦਭੁਤ ਬਹਾਦਰੀ ਦਾ ਜ਼ਿਕਰ ਕਰਦਾ ਹੈ।
'ਬੁਰਕੇ'ਚ ਰੋਈਆਂ ਬੇਗਮਾਂ, ਤੱਕ ਨੀਹਾਂ ਵਿੱਚ ਚਿਣਦੇ ਨਿਆਣੇ' ਗੀਤ ਬਹੁਤ ਭਾਵੁਕ ਕਰ ਦੇਣ ਵਾਲਾ ਹੈ, ਜਿੱਥੇ ਫਿਰਕਿਆਂ ਤੇ ਮਜ਼ਹਬਾਂ ਤੋਂ ਦੂਰ ਮਨੁੱਖੀ ਸੰਵੇਦਨਾ ਦੀ ਕੂਕ ਦੇ ਵੈਰਾਗ ਦਾ ਵਰਨਣ ਹੈ, ਜਿਸ ਨੂੰ ਹਾਕਮ ਨੇ ਹੀ ਲਿਖਿਆ ਹੈ।
ਅਖੀਰਲਾ ਜੋਧਾ ਧਾਲੀਵਾਲ ਦਾ ਗੀਤ 'ਸ਼ਾਹ ਅਸਵਾਰ' ਸਾਹਿਬ- ਏ- ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੂਰਾ ਪਰਿਵਾਰ ਵਾਰਨ ਦੀ ਮਨੁੱਖੀ