01/01/2024
ਨਵੇਂ ਵਰ੍ਹੇ 2024 ਨੂੰ ਜੀ ਆਇਆਂ , ਆਉ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਪਰਮਾਤਮਾ ਹਰ ਇਨਸਾਨ ਨੂੰ ਇਨਸਾਨੀਅਤ ਦਾ ਅਹਿਸਾਸ ਬਖ਼ਸ਼ੇ, ਹਰ ਮਨੁੱਖ ਨੂੰ ਤੰਦਰੁਸਤੀ, ਰੋਜ਼ੀ ਰੋਟੀ ਕਮਾਉਣ ਦੇ ਕਾਬਲ ਕਰੇ, ਘਰ ਤੇ ਹਰ ਆਲ੍ਹਣੇ ਦੇ ਬੋਟ ਨੂੰ ਚੋਗ ਬਖ਼ਸ਼ੇ, ਕੁਦਰਤ ਦੇ ਹਰ ਰੰਗ ਰੁੱਖ਼ਾਂ- ਬੇਲਿਆਂ,ਧਰਤ ਪਾਣੀ ਤੇ ਪੌਣ ਦੀ ਸ਼ੁੱਧਤਾ ਬਖ਼ਸ਼ੇ ਅਤੇ ਦੁਨੀਆ ਦੇ ਹਰ ਇਨਸਾਨ ਦਾ ਜੀਵਨ ਆਨੰਦਮਈ ਸਦਾ ਵਿਗਾਸੁ ਵਾਲਾ ਹੋਵੇ ਤੇ ਦੁੱਖਾਂ ਦਾ ਨਾਸ਼ ਹੋਵੇ
ਨਾਨਕ ਭਗਤਾ ਸਦਾ ਵਿਗਾਸੁ
ਸੁਣਿਐ ਦੂਖ ਪਾਪ ਕਾ ਨਾਸੁ।।
ਨਵੇਂ ਵਰ੍ਹੇ 2024 ਦੀਆਂ ਲੱਖ ਲੱਖ ਮੁਬਾਰਕਾਂ।