10/09/2024
ਅੱਜ ਅੱਪਰਾ ਵਿਚ ਅੱਪਰਾ ਨਿਵਾਸੀਆਂ ਦੀ ਬਹੁਤ ਪੁਰਾਣੀ ਮੰਗ ਪੂਰੀ ਹੋਈ, ਜੋ ਇਕ ਅਜਾਦ ਗੇਟ ਤੋਂ ਡਿਸਪੈਂਸਰੀ ਵਾਲੇ ਰਸਤੇ ਨੂੰ ਬਣਾਉਣ ਦੀ ਸੀ ਜਿਸ ਲਈ ਅੱਪਰਾ ਨਿਵਾਸੀਆਂ ਨੇ ਸਮੇਂ ਦੀਆਂ ਵੱਖ ਵੱਖ ਪੰਚਾਇਤਾਂ, ਸਰਕਾਰਾਂ ਅਤੇ ਲੀਡਰਾਂ ਤੱਕ ਪਹੁੰਚ ਕੀਤੀ ਗਈ, ਪਰ ਕਿਸੇ ਵੀ ਸਰਕਾਰ ਜਾਂ ਪੰਚਾਇਤਾਂ ਨੇ ਇਸ ਰਸਤੇ ਨੂੰ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਰਸਤੇ ਦੀ ਹਾਲਤ ਹੋਰ ਵੀ ਖਰਾਬ ਹੋ ਗਈ I ਹੁਣ ਵੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਅੱਪਰਾ ਨਿਵਾਸੀਆਂ ਨੇ ਇਸ ਰਸਤੇ ਨੂੰ ਬਣਾਉਣ ਲਈ ਆਮ ਆਦਮੀ ਪਾਰਟੀ ਦੇ ਲੋਕਲ ਲੀਡਰਾਂ ਤੱਕ ਪਹੁੰਚ ਕੀਤੀ ਤਾਂ ਉਹਨਾਂ ਨੇ ਇਸ ਸਬੰਧੀ ਹਲਕਾ ਇੰਚਾਰਜ ਫਿਲੌਰ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਪੰਚਾਇਤ ਪ੍ਰਬੰਧਕ ਮੁਹੰਮਦ ਜੈਦ ਅਤੇ ਪੰਚਾਇਤ ਸੈਕਟਰੀ ਸੁਰਜੀਤ ਸਿੰਘ ਨੂੰ ਇਸ ਰਸਤੇ ਨੂੰ ਜਲਦ ਤੋਂ ਜਲਦ ਬਣਾਉਣ ਲਈ ਕਿਹਾ ਅਤੇ ਇਸ ਹੁਕਮ ਤੇ ਅਮਲ ਕਰਦੇ ਹੋਏ ਪੰਚਾਇਤ ਸੈਕਟਰੀ ਸੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਨਾਲ ਲੈ ਕੇ ਇਸ ਰਸਤੇ ਨੂੰ ਬਣਾਉਣ ਦਾ ਉਦਘਾਟਨ ਕੀਤਾ ਇਸ ਮੌਕੇ ਸਮੂਹ ਅੱਪਰਾ ਨਿਵਾਸੀਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ, ਹਲਕਾ ਇੰਚਾਰਜ ਫਿਲੌਰ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਲੋਕਲ ਲੀਡਰਾਂ ਦਾ ਧੰਨਵਾਦ ਕੀਤਾ I ਇਸ ਮੌਕੇ ਪੰਚਾਇਤ ਸੈਕਟਰੀ ਸੁਰਜੀਤ ਸਿੰਘ, ਜਤਿੰਦਰ ਸਿੰਘ ਕਾਲਾ ਯੂਥ ਵਾਇਸ ਪ੍ਰਧਾਨ ਜਲੰਧਰ, ਕੇਸਰ ਰਾਮ ਮੈਂਗੜਾ ਬਲਾਕ ਇੰਚਾਰਜ ਫਿਲੌਰ, ਬਲਵੀਰ ਛੋਕਰ ਬਲਾਕ ਇੰਚਾਰਜ ਫਿਲੌਰ, ਤਜਿੰਦਰ ਲਾਲੀ ਅੱਪਰਾ, ਹਰਮੇਸ਼ ਲਾਲ ਮੇਸ਼ੀ ਅੱਪਰਾ, ਦਵਿੰਦਰ ਸਿੰਘ ਅੱਪਰਾ, ਮਾਸਟਰ ਬਲਵੀਰ ਸਿੰਘ ਅੱਪਰਾ, ਦੇਸ ਰਾਜ ਅੱਪਰਾ, ਗੋਲਡੀ ਦਾਦਰਾ ਅੱਪਰਾ, ਕੁਲਵਿੰਦਰ ਸਿੰਘ ਲੋਹਗੜ੍ਹ ਅਤੇ ਸਮੂਹ ਦੁਕਾਨਦਾਰ ਹਾਜਰ ਸਨ I