Nijjar Telecome

Nijjar Telecome Available All Mobile Accessorizes And Old & New Phone

*ਕਿ ਇਹ ਉਹੀ ਪੰਜਾਬ ਹੈ*ਤਕਰੀਬਨ 25 ਸਾਲ ਪਹਿਲਾਂ ਰਾਜਪੁਰਾ ਦੇ ਨਜ਼ਦੀਕ ਪੈਂਦੇ ਪਿੰਡ ਬਸੰਤਪੁਰੇ ਕੋਲ ਰੇਲ ਗੱਡੀ ਦੇ  ਕੁਝ ਡੱਬੇ ਪਟੜੀ ਤੋਂ ਉੱਤਰ ਗ...
04/12/2022

*ਕਿ ਇਹ ਉਹੀ ਪੰਜਾਬ ਹੈ*

ਤਕਰੀਬਨ 25 ਸਾਲ ਪਹਿਲਾਂ ਰਾਜਪੁਰਾ ਦੇ ਨਜ਼ਦੀਕ ਪੈਂਦੇ ਪਿੰਡ ਬਸੰਤਪੁਰੇ ਕੋਲ ਰੇਲ ਗੱਡੀ ਦੇ ਕੁਝ ਡੱਬੇ ਪਟੜੀ ਤੋਂ ਉੱਤਰ ਗਏ ਸਨ । ਇਹ ਹਾਦਸਾ ਰਾਤ ਦੇ ਦੋ ਵਜੇ ਦੇ ਕਰੀਬ ਵਾਪਰਿਆ, ਤੇ ਇਸ ਹਾਦਸੇ ਉੱਪਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਇੱਕ ਬ੍ਰਿਗੇਡੀਅਰ ਅਫਸਰ ਲੇਖ ਲਿਖਣ ਮਜਬੂਰ ਹੋ ਗਿਆ । ਉਸਨੇ ਆਪਣੇ ਲੇਖ ਵਿੱਚ ਲਿਖਿਆ ਕਿ ਸੱਚਮੁੱਚ ਹੀ ਪੰਜਾਬ ਵਿੱਚ ਇਨਸਾਨ ਰਹਿੰਦੇ ਨੇ । ਉਹ ਲਿਖਦਾ ਹੈ ਕਿ ਰਾਤ ਦੋ ਵਜੇ ਜਦੋਂ ਇਹ ਹਾਦਸਾ ਵਾਪਰਿਆ ਤੇ ਲੋਕਾਂ ਨੇ ਟਰੈਕਰਾਂ ਦੀਆਂ ਲਾਈਟਾਂ ਨਾਲ ਦਿਨ ਚੜ੍ਹਾ ਦਿੱਤਾ ਤੇ ਇਲਾਕੇ ਦੇ ਲੋਕ ਟ੍ਰੇਨ ਵਿਚਲੇ
ਲੋਕਾਂ ਨੂੰ ਕੱਢਕੇ ਆਪਣੇ ਘਰਾਂ ਵਿੱਚ ਸੇਵਾ ਲਈ ਲੈ ਗਏ । ਰਾਤ ਨੂੰ ਹੀ ਓਥੇ ਲੰਗਰ ਸ਼ੁਰੂ ਹੋ ਗਏ । ਚਾਹ, ਪਾਣੀ, ਦੁੱਧ, ਰੋਟੀ, ਸਬਜ਼ੀ,ਦਾਲ ਤੇ ਫਲ ਖੁੱਲ੍ਹਾ ਵਰਤਾਇਆ ਜਾ ਰਿਹਾ ਸੀ । ਉਸ ਬਿਰਗੇਡੀਅਰ ਨੇ ਲਿਖਿਆ ਕਿ ਮੈਂ ਪੰਜਾਬ ਵਿੱਚ ਇਨਸਾਨੀਅਤ ਜਿਉਂਦੀ ਜਾਗਦੀ ਦੇਖੀ ਹੈ ।

ਹੁਣ ਪੱਚੀ ਸਾਲਾਂ ਬਾਅਦ ਕੱਲ੍ਹ ਯਾਨੀ 02-12-2022 ਨੂੰ ਫਿਰ ਦੁਬਾਰਾਂ ਇੱਕ ਛੋਟਾ ਜਿਹਾ ਬਸੰਤਪੁਰੇ ਕੋਲ ਛੋਟਾ ਜਿਹਾ ਹਾਦਸਾ ਹੋਇਆ । ਸਵੇਰੇ ਸੱਤ ਵਜੇ ਦੇ ਕਰੀਬ ਇੱਕ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ । ਲੋਕ ਇਸ ਟੁੱਟਕੇ ਪੈ ਗਏ ਜਿਵੇਂ ਕਦੇ ਸੇਬ ਨਾ ਦੇਖੇ ਹੋਣ । ਮੈਂ ਜੋ ਅੱਖੀਂ ਦੇਖਿਆ...ਇੱਕ ਵਧੀਆ ਦਿੱਖ ਵਾਲਾ ਤਕਰੀਬਨ ਸੱਠ ਸਾਲਾਂ ਬੰਦਾ ਜਿਸਨੇ ਅੰਮ੍ਰਿਤ ਛਕਿਆ ਹੋਇਆ ਸੀ ਜਿਸ ਕੋਲ ਫਾਰਚੂਨਰ ਗੱਡੀ ਸੀ, ਉਹ ਵੀ ਸੇਬ ਦੀ ਪੇਟੀ ਚੁੱਕਦਾ ਦੇਖਿਆ । ਮੈ ਉਸ ਸਰਦਾਰ ਜੀ ਨੂੰ ਪੁੱਛਿਆ ਕਿ ਬਾਬਾ ਜੀ ਗੱਡੀ ਕਿੰਨੇ ਕੂ ਦੀ ਹੈ ਉਹ ਕਹਿੰਦੇ ਪੈਂਤੀ ਲੱਖ ਦੀ । ਮੈਂ ਕਿਹਾ ਪੈਂਤੀ ਲੱਖ ਦੀ ਗੱਡੀ ਦਾ ਮਾਲਕ ਚਾਰ ਸੌ ਦੀ ਸੇਬਾਂ ਦੀ ਪੇਟੀ ਚੋਰੀ ਚੁੱਕ ਰਿਹਾ ਹੈ । ਬਾਬਾ ਜੀ ਕਮਾਲ ਈ ਹੋ ਗਈ ।
ਇੱਕ ਅਧਿਆਪਕ ਜੋੜਾ ਜੋ ਸਕੂਲ ਪੜ੍ਹਾਉਣ ਜਾ ਰਹੇ ਸੀ ਉਹ ਵੀ ਦੋ ਪੇਟੀਆਂ ਸੇਬ ਗੱਡੀ ਵਿੱਚ ਇਸ ਲਾਲਚ ਕਰਕੇ ਧਰ ਰਹੇ ਸੀ ਕਿ ਮਿਡ ਡੇ ਮੀਲ ਵਿੱਚ ਬੱਚਿਆਂ ਨੂੰ ਸੇਬ ਖਵਾਵਾਂਗੇ ।
ਹਰ ਧਰਮ ਦੇ ਬੰਦਿਆਂ ਨੇ ਓਥੋਂ ਸੇਬ ਦੀਆਂ ਪੇਟੀਆਂ ਚੁੱਕੀਆਂ ਤੇ ਤੁਰਦੇ ਬਣੇ । ਏਥੋਂ ਤੱਕ ਕਿ ਆਉਂਦੇ ਜਾਂਦੇ ਟਰੱਕ ਡਰਾਇਵਰ ਵੀ ਸੇਬ ਦੀਆਂ ਪੇਟੀਆਂ ਲੈ ਕੇ ਤੁਰਦੇ ਬਣੇ । ਉਹਨਾਂ ਨੇ ਵੀ ਇਹ ਨਹੀਂ ਸੋਚਿਆ ਕਿ ਇਹ ਸਾਡੇ ਕਿੱਤੇ ਦਾ ਬੰਦਾ ਹੈ । ਇਸਦਾ ਨੁਕਸਾਨ ਹੋ ਗਿਆ, ਡਰਾਇਵਰ ਜਿਉਂਦਾ ਹੈ ਜਾਂ ਮਰ ਗਿਆ ਕਿਸੇ ਨੇ ਨਹੀਂ ਪੁੱਛਿਆ । ਮੇਰਾ ਦਿਲ ਓਦੋਂ ਦੁਖਿਆ ਜਦੋ ਦੀਪ ਸਿੱਧੂ ਦੀ ਫੋਟੋ ਗੱਡੀ ਤੇ ਲਾਉਣ ਵਾਲਾ ਵੀ ਚਾਰ ਪੇਟੀਆਂ ਸਕਾਰਪੀਓ ‘ਚ ਰੱਖਕੇ ਲੈ ਗਿਆ । ਇੱਕ ਪਤੀ ਪਤਨੀ ਜੋੜਾ ਜੋ ਆਪਣੇ ਇੱਕ ਸਾਲ ਦੇ ਛੋਟੇ ਜਿਹੇ ਬੱਚੇ ਨੂੰ ਗੱਡੀ ਵਿੱਚ ਇਕੱਲਾ ਛੱਡਕੇ ਵਧੀਆ ਪੇਟੀ ਲੱਭਦਾ ਉਹ ਵੀ ਮੈ ਅੱਖੀਂ ਦੇਖਿਆ । ਚਾਰ ਪੰਜ ਸੌ ਰੁਪਏ ਦੀ ਸੇਬਾਂ ਦੀ ਪੇਟੀ ਲਈ ਨੈਸ਼ਨਲ ਹਾਈਵੇ ਤੇ ਇੱਕ ਸਾਲ ਦੇ ਬੱਚੇ ਨੂੰ ਗੱਡੀ ਵਿੱਚ ਕੱਲਾ ਛੱਡਕੇ ਚਲੇ ਜਾਣਾ ਕੀ ਸੋਚ ਦਰਸਾਉਂਦਾ ਹੈ ਆਪ ਹੀ ਅੰਦਾਜ਼ਾ ਲਾ ਲਵੋ ।
ਜੇ ਅੱਜ ਵੀ ਬਸੰਤਪੁਰੇ ਦੇ ਆਸ-ਪਾਸ ਪੰਜ ਸੱਤ ਕਿੱਲੋਮੀਟਰ ਤੱਕ ਪਿੰਡਾਂ ਦੀ ਤਲਾਸ਼ੀ ਲਈ ਜਾਵੇ ਤਾਂ ਅੱਜ ਕਈ ਘਰਾਂ ਚੋਂ ਚੋਰੀ ਦੇ ਸੇਬ ਮਿਲ ਜਾਣਗੇ ।
ਹੁਣ ਆਪਾਂ ਵੀਚਾਰ ਕਰੀਏ *ਕਿ ਕੀ ਇਹੀ ਸੀ ਪੰਜਾਬ* ?
ਬਾਬੇ ਨਾਨਕ ਦਾ ਪੰਜਾਬ
ਗੁਰੂ ਦਸ਼ਮੇਸ਼ ਦਾ ਪੰਜਾਬ
ਬੰਦਾ ਸਿੰਘ ਬਹਾਦਰ ਦਾ

Waheguru ji ka khalsa Waheguru ji fateh
15/08/2022

Waheguru ji ka khalsa Waheguru ji fateh

22/07/2022
24/06/2022

ਹੁਣ ਤਾ ਬੰਦੀ ਸਿੰਘਾ ਨੂੰ ਰਿਹਾਈ ਦੇਦੋ

20/06/2022

Waheguru ji

ਪਹਿਲਾ ਮਾਰੇ ਬੇਰੋਜਗਾਰੀ, ਫਿਰ ਨਸ਼ਿਆ ਨੇ ਖਾ ਲਏ।ਮਹਿਨਤਾ ਨਾਲ ਜੋ ਤਰੱਕੀ ਕਰਗੇ ਉਹ ਸਰਕਾਰ ਨੇ ਗੱਡੀ ਚਾੜੇ।ਵਾਹ ਸਰਕਾਰੇ ਤੇਰੇ ਰੰਗ ਨਿਆਰੇ, ਤੂੰ ਸਵ...
30/05/2022

ਪਹਿਲਾ ਮਾਰੇ ਬੇਰੋਜਗਾਰੀ, ਫਿਰ ਨਸ਼ਿਆ ਨੇ ਖਾ ਲਏ।
ਮਹਿਨਤਾ ਨਾਲ ਜੋ ਤਰੱਕੀ ਕਰਗੇ ਉਹ ਸਰਕਾਰ ਨੇ ਗੱਡੀ ਚਾੜੇ।
ਵਾਹ ਸਰਕਾਰੇ ਤੇਰੇ ਰੰਗ ਨਿਆਰੇ, ਤੂੰ ਸਵਾਰਥ ਲਈ ਹੀ ਜੀਂਦੀ।
ਲੋਕੀ ਕਹਿੰਦੇ ਤੂੰ ਪੈਸੇ ਖਾਂਦੀ, ਮੈ ਕਹਿੰਦਾ ਤੂੰ ਖੂਨ ਪੀਦੀਂ।
                                               (ਬਲਵੰਤ ਸਿੰਘ ਨਿੱਝਰ)

ਪੰਜਾਬ ਸਿਆਂ ਤੇਰੇ ਪੁੱਤਾਂ ਦੀ ਫਿਰ ਉਮਰ ਆ ਤੀਹ ਦੀ ਹੋ ਗਈ,ਦੇਖ ਕਿ ਇਹਨਾਂ ਦੀ ਜਵਾਨੀ ਸਰਕਾਰ ਆ ਵੈਰੀ ਹੋ ਗਈ।ਇਹਨਾਂ ਸਿਆਸਤਦਾਨਾਂ ਨੇ ਫਿਰ ਢਾਡਾ ਜ...
30/05/2022

ਪੰਜਾਬ ਸਿਆਂ ਤੇਰੇ ਪੁੱਤਾਂ ਦੀ ਫਿਰ ਉਮਰ ਆ ਤੀਹ ਦੀ ਹੋ ਗਈ,
ਦੇਖ ਕਿ ਇਹਨਾਂ ਦੀ ਜਵਾਨੀ ਸਰਕਾਰ ਆ ਵੈਰੀ ਹੋ ਗਈ।
ਇਹਨਾਂ ਸਿਆਸਤਦਾਨਾਂ ਨੇ ਫਿਰ ਢਾਡਾ ਜੁਲਮ ਕਮਾਉਣਾ,
ਪਤਾ ਨਹੀ ਹੋਰ ਕਿੰਨੀਆ ਨੂੰ ਇਹਨਾ ਸਦਾ ਦੀ ਨੀਂਦ ਸਵਾਉਣਾ।
ਚੜੀ ਜਵਾਨੀ ਮਾਰ ਦਿੰਦੇ ਨੇ, ਸੁੰਨੀਆ ਕਰ ਜਾਦੇ ਨੇ ਥਾਵਾਂ,
ਜੋਬਣ ਰੁੱਤੇ ਤੁਰ ਗਏ ਪੁੱਤਾਂ ਦੀਆ, ਰੋਦੀਆਂ ਫਿਰਦੀਆਂ ਮਾਵਾਂ।
ਪਹਿਲਾ ਬੁਝਿਆ ਦੀਪ ਪੰਜਾਬ ਦਾ,ਸੰਦੀਪ ਦਾ ਖੂਨ ਵੀ ਕੀਤਾ
ਸਿੱਧੂ ਚੜੇ ਹੋਏ ਸੂਰਜ ਵਰਗਾ, ਸਦਾ ਲਈ ਅਸਤ ਆ ਕੀਤਾ।
"ਬਲਵੰਤ" ਪੰਜਾਬ ਦੀਆ ਮਾਵਾਂ ਨੇ ਹੋਰ ਕਿੰਨਾਂ ਦਰਦ ਹਢਾਉਂਣਾ,
ਰੱਬਾ ਮੈਨੂੰ ਇਹਨਾਂ ਦੱਸਦੇ, ਇਹਨਾਂ ਹੋਰ ਕਿੰਨਾ ਚਿਰ ਆ ਰੋਣਾ।

for good health
12/05/2021

for good health

07/05/2021

order any mobile accessories and get free home delivery .. with heavy discount ...

Hello!

We have launched our online store and if you would like to check our online catalogue, please visit: https://mydukaan.io/ijjartelecome

If you have any questions about ordering online, please call us on +91-9877377490 and we would be happy to help you.

Thanks
NIJJAR TELECOME

12/04/2021

Address

New Partap Nagar
Amritsar
143001

Opening Hours

Monday 9am - 9pm
Tuesday 9am - 9pm
Wednesday 9am - 9pm
Thursday 9am - 9pm
Friday 9am - 9pm
Saturday 9am - 9pm

Telephone

9877377490

Website

Alerts

Be the first to know and let us send you an email when Nijjar Telecome posts news and promotions. Your email address will not be used for any other purpose, and you can unsubscribe at any time.

Share