01/28/2022
ਛਲ, ਕਪਟ ਤੇ ਫਿਰਕਿਆਂ ਵਿਚਾਲੇ ਦੁਸ਼ਮਣੀ ਭੜਕਾ ਕੇ ਹਕੂਮਤ ਵਿੱਚ ਆਈ ਮੋਦੀ ਸਰਕਾਰ ਨੇ ਸਾਡੇ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦਾ ਰਾਹ ਫੜ ਲਿਆ ਹੈ | ਆਪਣੇ ਕਾਰਪੋਰੇਟੀ ਮਾਲਕਾਂ ਦੀ ਚਾਕਰੀ ਕਰਦਿਆਂ ਹਕੂਮਤੀ ਕੁਰਸੀਆਂ ਉੱਤੇ ਬੈਠੇ ਸੱਤਾਧਾਰੀ ਦਲਾਲ ਹਮੇਸ਼ਾ ਇਹੋ ਜੁਗਤਾਂ ਲੜਾਉਣ ਵਿੱਚ ਲੱਗੇ ਰਹਿੰਦੇ ਹਨ ਕਿ ਦੇਸ਼ ਦੇ ਸਾਰੇ ਜਨਤਕ ਸਾਧਨਾਂ ਨੂੰ ਜਾਨਵਰ ਬਿਰਤੀ ਵਿੱਚ ਲਬਰੇਜ਼ ਧਨ-ਕੁਬੇਰਾਂ ਦੇ ਹਵਾਲੇ ਕਿਵੇਂ ਕੀਤਾ ਜਾਵੇ | ਬੇਰੁਜ਼ਗਾਰ ਨੌਜਵਾਨਾਂ ਨੂੰ ਸਾਲਾਨਾ ਦੋ ਕਰੋੜ ਨੌਕਰੀਆਂ ਦੇਣਾ ਤਾਂ ਇੱਕ ਪਾਸੇ ਰੋਜ਼ਾਨਾ ਲੱਖਾਂ ਨੌਕਰੀਆਂ ਖੋਹ ਕੇ ਬੇਰੁਜ਼ਗਾਰਾਂ ਦੀ ਕਤਾਰ ਲੰਮੀ ਕੀਤੀ ਜਾ ਰਹੀ ਹੈ, ਤਾਂ ਜੋ ਕਾਰਪੋਰੇਟ ਮਿੱਤਰਾਂ ਨੂੰ ਗੁਲਾਮਾਂ ਵਾਂਗ ਕੰਮ ਕਰਨ ਵਾਲੇ ਸਸਤੇ ਮਜ਼ਦੂਰ ਮਿਲ ਸਕਣ | ਇਸੇ ਕਾਰਨ ਕਦੇ ਪੇਪਰ ਲੀਕ ਹੋ ਜਾਂਦੇ ਹਨ ਤੇ ਕਦੇ ਭਰਤੀ ਘੁਟਾਲਾ ਹੋ ਜਾਂਦਾ ਹੈ | ਇਸ ਸਥਿਤੀ ਵਿੱਚ ਜਦੋਂ ਨੌਜਵਾਨ ਇਨਸਾਫ਼ ਦੀ ਮੰਗ ਲੈ ਕੇ ਸੜਕਾਂ ਉੱਤੇ ਉਤਰਦੇ ਹਨ ਤਾਂ ਉਨ੍ਹਾਂ ਪਿੱਛੇ ਪੁਲਸੀ ਬਘਿਆੜ ਛੱਡ ਦਿੱਤੇ ਜਾਂਦੇ ਹਨ |
ਰੇਲਵੇ ਨੇ 103739 ਖਾਲੀ ਅਹੁਦਿਆਂ ਲਈ 2019 ਵਿੱਚ ਅਰਜ਼ੀਆਂ ਮੰਗੀਆਂ ਸਨ | ਇਸ ਮੌਕੇ ਕਿਹਾ ਗਿਆ ਸੀ ਪਹਿਲੇ ਟੈਸਟ ਵਿੱਚ ਅਹੁਦਿਆਂ ਤੋਂ 20 ਗੁਣਾ ਵੱਧ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ | ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਸਿਰਫ਼ ਇੱਕੋ ਇਮਤਿਹਾਨ ਲਿਆ ਜਾਵੇਗਾ | ਇਨ੍ਹਾਂ ਅਹੁਦਿਆਂ ਲਈ ਇਮਤਿਹਾਨ 2021 ਵਿੱਚ ਮੁਕੰਮਲ ਹੋਇਆ | ਇਸ ਉਪਰੰਤ ਬੀਤੀ 15 ਜਨਵਰੀ ਨੂੰ ਜਦੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ ਤਾਂ 20 ਗੁਣਾ ਦੀ ਥਾਂ ਸਿਰਫ਼ 5 ਗੁਣਾ ਉਮੀਦਵਾਰਾਂ ਨੂੰ ਹੀ ਅਗਲੀ ਪ੍ਰੀਖਿਆ ਲਈ ਯੋਗ ਐਲਾਨਿਆ ਗਿਆ | ਇਸ ਦੇ ਨਾਲ ਨਵੇਂ ਨੋਟੀਫਿਕੇਸ਼ਨ ਵਿੱਚ ਇੱਕ ਦੀ ਥਾਂ ਦੋ ਪ੍ਰੀਖਿਆਵਾਂ ਦੀ ਸ਼ਰਤ ਜੋੜ ਦਿੱਤੀ ਗਈ | ਇਹ ਦੇਖ ਕੇ ਉਮੀਦਵਾਰ ਨੌਜਵਾਨਾਂ ਵਿੱਚ ਰੋਸ ਫੈਲ ਗਿਆ | ਉਨ੍ਹਾ ਦਾ ਤਰਕ ਸੀ ਕਿ ਬਹੁਤੇ ਉਮੀਦਵਾਰ ਇੱਕ ਤੋਂ ਵੱਧ ਕੈਟੇਗਰੀਆਂ ਵਿੱਚ ਅਰਜ਼ੀਆਂ ਦਿੰਦੇ ਹਨ ਤੇ ਜਦੋਂ ਇੱਕ ਕੈਟੇਗਰੀ ਵਿੱਚ ਚੁਣੇ ਜਾਂਦੇ ਹਨ ਤਾਂ ਦੂਜੀ ਖਾਲੀ ਹੋ ਜਾਣ ਕਾਰਨ ਰਹਿੰਦੇ ਉਡੀਕਵਾਨਾਂ ਦੀ ਵਾਰੀ ਆ ਜਾਂਦੀ ਹੈ | ਇਸ ਲਈ ਸਭ ਖਾਲੀ ਅਸਾਮੀਆਂ ਤਦ ਹੀ ਭਰੀਆਂ ਜਾ ਸਕਦੀਆਂ ਹਨ, ਜੇਕਰ 20 ਗੁਣਾ ਅਧਿਕ ਪ੍ਰੀਖਿਆਰਥੀਆਂ ਦੀ ਚੋਣ ਕੀਤੀ ਜਾਵੇ |
ਇਸ ਗੜਬੜ ਵਿਰੁੱਧ ਪਹਿਲਾਂ ਤਾਂ ਉਮੀਦਵਾਰ ਸੋਸ਼ਲ ਮੀਡੀਆ ਉੱਤੇ ਮੁਹਿੰਮ ਚਲਾਉਂਦੇ ਰਹੇ, ਪਰ ਜਦੋਂ ਉਨ੍ਹਾਂ ਦੀ ਕਿਸੇ ਨੇ ਨਾ ਸੁਣੀ ਤਾਂ ਉਹ ਰੇਲਵੇ ਲਾਈਨਾਂ ਉੱਤੇ ਆ ਗਏ | ਉਮੀਦਵਾਰ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਬਿਹਾਰ ਦੀ ਰਾਜਧਾਨੀ ਪਟਨਾ ਤੇ ਆਰਾ ਵਿੱਚ ਰੇਲਵੇ ਟਰੈਕ ਉੱਤੇ ਇਕੱਠੇ ਹੋ ਕੇ ਆਵਾਜਾਈ ਠੱਪ ਕਰ ਦਿੱਤੀ | ਇਸ ਉਪਰੰਤ ਸੱਤਾਧਾਰੀਆਂ ਦੀਆਂ ਭਰੋਸੇਵੰਦ ਪੁਲਸੀ ਧਾੜਾਂ ਨੇ ਆਪਣਾ ਹੱਕ ਮੰਗਦੇ ਇਨ੍ਹਾਂ ਨੌਜਵਾਨਾਂ ਉੱਤੇ ਅੱਥਰੂ ਗੈਸ ਤੇ ਲਾਠੀਆਂ ਦਾ ਮੀਂਹ ਵਰ੍ਹਾ ਦਿੱਤਾ |
ਇਸ ਦੇ ਜਵਾਬ ਵਿੱਚ ਉਤਰ ਪ੍ਰਦੇਸ਼ ਦੇ ਨੌਜਵਾਨ ਵੀ ਹਰਕਤ ਵਿੱਚ ਆ ਗਏ | ਉਨ੍ਹਾਂ ਅਲਾਹਾਬਾਦ ਦੇ ਸਟੇਸ਼ਨ ਉਪਰ ਆ ਕੇ ਆਵਾਜਾਈ ਠੱਪ ਕਰ ਦਿੱਤੀ | ਇਥੇ ਵੀ ਬਰਬਰਤਾ ਦੀ ਹੱਦ ਕਰ ਦਿੱਤੀ ਗਈ | ਨੌਕਰੀ ਦੀ ਮੰਗ ਕਰ ਰਹੇ ਨੌਜਵਾਨਾਂ ਨੂੰ ਪੁਲਸ ਨੇ ਭਜਾ-ਭਜਾ ਕੇ ਕੱੁਟਿਆ | ਇਥੋਂ ਤੱਕ ਕਿ ਜਦੋਂ ਉਹ ਪੁਲਸ ਦੇ ਕਹਿਰ ਤੋਂ ਬਚਣ ਲਈ ਲਾਗਲੇ ਹੋਸਟਲ ਤੇ ਗੈੱਸਟ ਹਾਊਸਾਂ ਵਿੱਚ ਲੁਕੇ ਤਾਂ ਪੁਲਸ ਨੇ ਦਰਵਾਜ਼ੇ ਤੋੜ-ਤੋੜ ਕੇ ਉਨ੍ਹਾਂ ਨੂੰ ਘੜੀਸ ਕੇ ਬਾਹਰ ਕੱਢਿਆ ਤੇ ਬੇਤਹਾਸ਼ਾ ਕੁੱਟਮਾਰ ਕੀਤੀ | ਸੈਂਕੜੇ ਨੌਜਵਾਨਾਂ ਨੂੰ ਪੁਲਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਸ ਤੋਂ ਬਾਅਦ ਅੰਦੋਲਨ ਬਿਹਾਰ ਦੇ ਨਵਾਦਾ, ਮੁਜ਼ੱਫਰਪੁਰ, ਸੀਤਾਮੜ੍ਹੀ ਤੇ ਭੋਜਪੁਰ ਜ਼ਿਲਿ੍ਹਆਂ ਤੱਕ ਵੀ ਫੈਲ ਗਿਆ |
ਇਸ ਦੌਰਾਨ ਪੁਲਸ ਨੇ ਗਿ੍ਫ਼ਤਾਰ ਨੌਜਵਾਨਾਂ ਨੂੰ ਮਿਲਣ ਗਏ ਯੁਵਾ ਮੰਚ ਦੇ ਕਨਵੀਨਰ ਰਾਜੇਸ਼ ਸਚਾਨ ਨੂੰ ਵੀ ਸੰਗੀਨ ਧਾਰਾਵਾਂ ਅਧੀਨ ਗਿ੍ਫ਼ਤਾਰ ਕਰ ਲਿਆ ਹੈ | ਰਾਜੇਸ਼ ਸਚਾਨ ਉਹ ਆਗੂ ਹੈ, ਜਿਸ ਦੀ ਅਗਵਾਈ ਵਿੱਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅਲਾਹਾਬਾਦ ਵਿੱਚ ਪਿਛਲੇ ਚਾਰ ਮਹੀਨੇ ਤੋਂ ਅਣਮਿੱਥੇ ਸਮੇਂ ਦਾ ਧਰਨਾ ਚੱਲ ਰਿਹਾ ਹੈ | ਰਾਜੇਸ਼ ਸਚਾਨ ਜਿਹੜੇ ਆਇਸ਼ਾ ਦੇ ਵਿਦਿਆਰਥੀ ਆਗੂ ਹਨ, ਨੇ ਯੁਵਾ ਮੰਚ ਬਣਾ ਕੇ ਕਿਸਾਨ ਅੰਦੋਲਨ ਦਾ ਵੀ ਸਮਰਥਨ ਕੀਤਾ ਸੀ |
ਇਸ ਦੌਰਾਨ ਸਮਾਜਵਾਦੀ ਪਾਰਟੀ, ਕਾਂਗਰਸ ਤੇ ਆਰ ਜੇ ਡੀ ਸਮੇਤ ਸਭ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਨੌਜਵਾਨਾਂ ਉੱਤੇ ਬਰਬਰਤਾਪੂਰਨ ਲਾਠੀਚਾਰਜ ਦੀ ਘੋਰ ਨਿੰਦਾ ਕਰਦਿਆਂ ਸਭ ਗਿ੍ਫ਼ਤਾਰ ਨੌਜਵਾਨਾਂ ਦੀ ਰਿਹਾਈ ਤੇ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ | ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਕਿਸਾਨਾਂ ਨਾਲ ਟਕਰਾਉਣਾ ਉਸ ਨੂੰ ਮਹਿੰਗਾ ਪਿਆ ਸੀ, ਉਸੇ ਤਰ੍ਹਾਂ ਜਵਾਨੀ ਨਾਲ ਟਕਰਾਓਗੇ ਤਾਂ ਪਛਤਾਓਗੇ |
-ਚੰਦ ਫਤਿਹਪੁਰੀ